Wednesday 10 June 2015

ਪੱਤਰਕਾਰ ਲੈ ਕੇ ਜਾਣਗੇ ਸ਼ਹੀਦ ਜੋਗਿੰਦਰ ਸਿੰਘ ਦਾ ਮਾਮਲਾ ਜਨਤਾ ਤੱਕ

ਪੱਤਰਕਾਰਾਂ ਨੇ ਕੀਤੀ ਪੱਤਰਕਾਰਾਂ ਦੇ ਹੱਕਾਂ ਲਈ ਸੰਘਰਸ਼ ਦੀ ਸ਼ੁਰੁਆਤ   
ਲੁਧਿਆਣਾ: 10 ਜੂਨ 2015: (ਲੋਕ ਮੀਡੀਆ ਮੰਚ):
ਇਸ ਤੋਂ ਘਬਰਾਏ ਸਨ ਯੂਪੀ ਦੇ ਮੰਤਰੀ
ਲੁਧਿਆਣਾ ਦੇ ਪੱਤਰਕਾਰਾਂ ਦੀ ਇੱਕ ਸਰਗਰਮ ਜੱਥੇਬੰਦੀ "ਪ੍ਰੈਸ ਲਾਇਨਜ਼ ਕਲੱਬ" ਨੇ ਜਦੋਂ ਪ੍ਰੈਸ ਕਲੱਬ ਦੇ ਗਠਨ ਨੂੰ ਲੈ ਕੇ ਪੂਰੇ ਜ਼ਿਲੇ ਦੇ ਪੱਤਰਕਾਰਾਂ ਨੂੰ ਇੱਕ ਮੰਚ ਤੇ ਲਿਆਉਣ ਦੀ ਰਾਏ ਦਿੱਤੀ ਤਾਂ ਬਾਕੀ ਦੀਆਂ ਸਹਿਯੋਗੀ ਸੰਸਥਾਵਾਂ ਨੇ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ ਪਰ ਸਰਕਾਰੀ ਸਰਪ੍ਰਸਤੀ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਨੂੰ ਇਹ ਗੱਲ ਚੰਗੀ ਨ ਲੱਗੀ। ਇਸੇ ਦੌਰਾਨ ਸ਼ਾਹਜਹਾਂਪੁਰ ਦੇ ਇੱਕ ਪੱਤਰਕਾਰ ਜੋਗਿੰਦਰ ਸਿੰਘ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ। ਇਹ ਕਰਤੂਤ ਗੂੰਡਾ ਅਨਸਰਾਂ ਨੇ ਨਹੀਂ ਕੀਤੀ ਬਲਕਿ ਯੂਪੀ ਪੁਲਿਸ ਦੀ ਸਰਪ੍ਰਸਤੀ ਹੇਠ ਸਿਰੇ ਚਾੜ੍ਹੀ ਗਈ। ਬੁਰੀ ਤਰਾਂ ਝੁਲਸੇ ਪੱਤਰਕਾਰ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ ਜਿੱਥੇ 8 ਜੂਨ 2015 ਦੀ ਸ਼ਾਮ ਨੂੰ ਉਸਦੀ ਮੌਤ ਹੋ ਗਈ। "ਪ੍ਰੈਸ ਲਾਇਨਜ਼ ਕਲੱਬ" ਅਤੇ "ਜਰਨਲਿਸਟ ਪ੍ਰੈਸ ਕੋਂਸਿਲ" ਨੇ ਤੁਰੰਤ ਇਸਦਾ ਗੰਭੀਰ ਨੋਟਿਸ ਲੈਂਦਿਆ ਸਾਰੇ ਮਾਮਲੇ ਦਾ ਵੇਰਵਾ ਤੁਰੰਤ ਯੂਪੀ ਤੋਂ ਮੰਗਵਾਇਆ ਅਤੇ 9 ਜੂਨ ਨੂੰ ਕਵਰੇਜ ਬਾਈਕਾਟ ਦੀ ਕਾਲ ਵੀ ਦੇ ਦਿੱਤੀ। ਇਹ ਸਭ ਕੁਝ ਉਸ ਨਾਜ਼ੁਕ ਹਾਲਤ ਵਿੱਚ ਹੋਇਆ ਜਦੋਂ ਯੂਪੀ ਦੇ ਕੁਝ ਸਰਕਾਰ ਸਮਰਥਕ ਪੱਤਰਕਾਰ ਏਥੋਂ ਤੱਕ ਆਖ ਆਏ ਕਿ ਸ਼ਹੀਦ ਹੋਇਆ ਜਰਨਲਿਸਟ ਪੱਤਰਕਾਰ ਹੀ ਨਹੀਂ ਸੀ। ਇਹਨਾਂ ਲੋਕਾਂ ਨੂੰ ਖੁੰਦਕ ਕਢਣ ਦਾ ਮੌਕਾ ਮਿਲ ਗਿਆ ਸੀ। ਖੁੰਦਕ ਇਸ ਗੱਲ ਦੀ ਕਿ ਉਹ ਇਹਨਾਂ ਅਖੌਤੀ ਵੱਡੇ ਪੱਤਰਕਾਰਾਂ ਦੀ ਸੌਦੇਬਾਜ਼ੀ ਮੁਤਾਬਿਕ ਨਹੀਂ ਸੀ ਚਲਦਾ। ਜਿਹੜੀ ਖਬਰ ਉਹਨਾਂ ਲੁਕਾਈ ਹੁੰਦੀ ਉਸਨੂੰ ਉਹ ਨਸ਼ਰ ਕਰ ਦੇਂਦਾ। ਜੇ ਅਖਬਾਰ ਨਾ ਛਾਪਦੀ ਤਾਂ ਉਹ ਫੇਸਬੁਕ ਤੇ ਆਪਣੀ ਪ੍ਰੋਫਾਈਲ ਵਿੱਚ ਸਾਰਾ ਭਾਂਡਾ ਭੰਨ ਦੇਂਦਾ। ਇਹਨਾਂ ਗੱਲਾਂ ਕਰਕੇ ਹੀ ਸੋਸ਼ਲ ਮੀਡੀਆ ਨੂੰ ਸੱਤਾ-ਸਿਆਸਤ ਅਤੇ ਸਮਾਜ ਦੇ ਬਹੁਤ ਸਾਰੇ ਹਿੱਸੇ ਕਿਸੇ ਮੁਸੀਬਤ ਵਾਂਗ ਦੇਖ ਰਹੇ ਹਨ। ਜਦੋਂ ਉਸਦੀ ਮੌਤ ਤੇ ਵੀ ਇਹਨਾਂ ਵੱਡੇ ਅਖਵਾਉਣ ਵਾਲੀਆਂ ਨੂੰ ਸ਼ਰਮ ਨਹੀਂ ਆਈ ਤਾਂ ਫਿਰ ਅੱਗੇ ਆਏ ਉਹ ਲੋਕ ਜਿਹੜੇ ਜੋਗਿੰਦਰ ਸਿੰਘ ਦੀ ਦਲੇਰੀ ਅਤੇ ਇਮਾਨਦਾਰੀ ਤੋਂ ਵਾਕਿਫ਼ ਸਨ। 
ਉਹਨਾਂ ਆਵਾਜ਼ ਬੁਲੰਦ ਕੀਤੀ ਸੋਸ਼ਲ ਮੀਡੀਆ  ਰਾਹੀਂ। ਹੱਕ ਸਚ ਅਤੇ ਇਨਸਾਫ਼ ਦੀ ਇਸ ਆਵਾਜ਼ ਨੂੰ ਹੁੰਗਾਰਾ ਭਰਦਿਆਂ ਹਮਾਇਤ ਦੀ ਇੱਕ ਲਹਿਰ ਖੜੀ ਹੋਈ ਲੁਧਿਆਣਾ ਵਿੱਚ ਅਤੇ ਦੇਖਦੇ ਹੀ ਦੇਖਦੇ ਇਸਦਾ ਦਾਇਰਾ ਵਧ ਗਿਆ। ਇਸ ਬੇਕਿਰਕ ਕਤਲ ਦੇ ਵਿਰੋਧ ਵੱਜੋਂ 9 ਜੂਨ ਦੀ ਸਫਲ ਹੜਤਾਲ ਤੋਂ ਬਾਅਦ  ਦਾ ਇੱਕ  ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ ਅੱਗਰਵਾਲ ਨੂੰ ਮਿਲਿਆ। ਬਹੁਤ ਸਾਰੇ ਪ੍ਤ੍ਤ੍ਰਕਰ ਉਚੇਚਾ ਪੁੱਜੇ।  ਕਾਲੇ ਬੀਨਨੇ ਲਾ ਕੇ ਆਪਣਾ ਰੋਸ ਪ੍ਰਗਟਾਇਆ ਅਤੇ ਡੀਸੀ ਰਹਿਣ ਆਪਣਾ ਮੰਗ ਪੱਤਰ ਪ੍ਰਧਾਨ ਮੰਤਰੀ ਤੱਕ ਭੇਜਿਆ। ਇਸ ਮੌਕੇ ਕਈ ਮੀਡੀਆ ਵਾਲੇ ਨਹੀਂ ਵੀ ਆ ਸਕੇ ਜਿਹਨਾਂ ਨੇ ਆਪਣੀ ਮਜਬੂਰੀ ਫੋਨ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਪ੍ਰਗਟ ਵੀ ਕੀਤੀ ਪਰ ਕੁਝ ਹਿੱਸਾ ਉਹ ਵੀ ਸੀ ਜਿਹੜਾ ਸੁਚੇਤ ਰੂਪ ਵਿੱਚ ਗੈਰ ਹਾਜਰ ਰਿਹਾ। ਬੇਇਨਸਾਫੀ ਦੇ ਖਿਲਾਫ਼ਅਜਿਹੀ ਗੈਰ ਹਾਜ਼ਿਰੀ ਇਤਿਹਾਸ ਵਿੱਚ ਪਹਿਲਾਂ ਵੀ ਹੁੰਦੀ ਆਈ ਹੈ।  ਸਚ ਬੋਲਣ ਲਈ ਜਿਹੜਾ ਜਿਗਰਾ ਚਾਹੀਦਾ ਹੁੰਦਾ ਹੈ ਉਹ ਸਾਰਿਆਂ ਦੀ ਕਿਸਮਤ ਵਿੱਚ ਵੀ ਨਹੀਂ ਹੁੰਦਾ। ਇਸਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਫਿਲਹਾਲ ਮਾਮਲਾ ਸ਼ਹੀਦ ਕੀਤੇ ਗਏ ਪੱਤਰਕਾਰ ਜੋਗਿੰਦਰ ਸਿੰਘ ਦਾ। 
ਜੋਗਿੰਦਰ ਸਿੰਘ ਦੀ ਮੌਤ ਅਤੇ ਸਬੰਧਿਤ ਆਰੋਪੀਆਂ ਖਿਲਾਫ਼ ਐਕਸ਼ਨ ਦਾ ਐਲਾਨ ਹੋ ਜਾਨ ਦੇ ਬਾਵਜੂਦ ਹਕੀਕਤ ਇਹ ਹੈ ਕਿ ਸਬੰਧਿਤ ਮੰਤਰੀ ਅਜੇ ਵੀ ਮੀਡੀਆ ਨੂੰ ਡਰਾ ਧਮਕਾ ਰਿਹਾ ਹੈ। ਇਹ ਚਿੰਤਾਜਨਕ ਪ੍ਰਗਟਾਵਾ "ਜਰਨਲਿਸਟ ਪ੍ਰੈਸ ਕੋਂਸਿਲ" ਨਾਪਨੇ ਸੂਤਰਾਂ ਦੇ ਹਵਾਲੇ ਨਾਲ ਕੀਤਾ ਹੈ। ਲੋਕ ਮੀਡੀਆ ਮੰਚ ਨਾਲ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਜੇ ਪੀ ਸੀ ਨੇ ਦੱਸਿਆ ਉਹਨਾਂ ਨੂੰ ਸਬੰਧਿਤ ਪੱਤਰਕਾਰਾਂ ਨੇ ਇਸ ਬਾਰੇ ਜਾਣੂ  ਕਰਾਇਆ ਹੈ ਪਰ ਇਸਦੇ ਬਾਵਜੂਦ ਇਸ ਅੰਦੋਲਨ ਨੂੰ ਚਲਾ ਰਹੀ ਮੀਡੀਆ ਟੀਮ ਦੇ ਹੋਂਸਲੇ ਬੁਲੰਦ ਹਨ। ਹੁਣ ਦੇਖਣਾ ਹੈ ਕਿ ਇਸ ਅੰਦੋਲਨ ਨਾਲ ਜੁੜੇ ਸਾਰੇ ਮੀਡੀਆ ਵਾਲੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਸਰਕਾਰ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ? 
ਇਸ ਸਾਰੇ ਘਟਨਾਕ੍ਰਮ ਦੌਰਾਨ ਲੁਧਿਆਣਾ ਦੇ ਜਿਹਨਾਂ ਪੱਤਰਕਾਰਾਂ ਨੇ ਇਸਨੂੰ ਆਮ ਜਨਤਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ ਓਹ ਸਾਰੇ ਵਧਾਈ ਦੇ ਪਾਤਰ ਹਨ ਕਿਓਂਕਿ ਉਹਨਾਂ ਨੇ ਹੀ ਪਛਾਣਿਆ ਹੈ ਕਿ ਜੇ ਹੁਣ ਵੀ ਨਾ ਬੋਲੇ ਤਾਂ ਫਿਰ ਕਿਸੇ ਦੀ ਵੀ ਵਾਰੀ ਆ ਸਕਦੀ ਹੈ। 
ਅੱਜ ਡੀਸੀ ਨੂੰ ਮਿਲਣ ਵੇਲੇ ਬੱਲੀ ਬਰਾੜ, ਬਲਵੀਰ ਸਿਧੂ, ਸੰਜੀਵ ਸ਼ਰਮਾ, ਸੰਤ ਗੋਗਨਾ, ਆਰ ਵੀ ਸਮਰਾਟ, ਰਘਬੀਰ, ਬਲਬੀਰ ਮਲਹੋਤਰਾ, ਸਰਪਾਲ, ਸੰਜੀਵ ਮੋਹਿਨੀ, ਗੁਰਪ੍ਰੀਤ ਮਹਿਦੂਦਾਂ, ਸਰਬਜੀਤ ਲੁਧਿਆਣਵੀ,  ਮਨਜੀਤ ਸਿੰਘ ਡੁਗਰੀ, ਵਰਿੰਦਰ ਕੁਮਾਰ ਅਤੇ ਕਈ ਹੋਰ ਵੀ ਸ਼ਾਮਿਲ ਸਨ। 


No comments:

Post a Comment