Tuesday 21 July 2015

ਜੁਰਮਾਂ ਦੇ ਰਿਕਾਰਡ ਵਾਲਾ ਸਾਧ ਜਗੇੜਾ ਫਿਰ ਸੱਤਾ ਦੇ ਨੇੜੇ ਹੋਣ ਦੀ ਤਾਕ ਵਿੱਚ

ਇਸ ਵਾਰ ਮਕੜਜਾਲ ਦਾ ਨਿਸ਼ਾਨਾ ਅਕਾਲੀ ਆਗੂ  
ਲੁਧਿਆਣਾ: 21 ਜੁਲਾਈ 2015: (ਲੋਕ ਮੀਡੀਆ ਮੰਚ ਬਿਊਰੋ):  
ਲੋਕਾਂ ਨੂੰ ਮੇਹਨਤ ਅਤੇ ਸੰਘਰਸ਼ ਦੇ ਰਾਹਾਂ ਤੋਂ ਹਟਾ ਕੇ ਹੱਥਾਂ ਦੀਆਂ ਲਕੀਰਾਂ ਦੇ ਕੁਰਾਹੇ ਪਾਉਣ ਵਾਲੇ  ਲੋਕ ਅੱਜ ਦੇ ਇਸ ਵਿਗਿਆਨਕ ਯੁਗ ਵਿੱਚ ਵੀ ਸਰਗਰਮ ਹਨ। ਪੂਜਾ ਦੇ ਨਾਮ 'ਤੇ ਲੋਕਾਂ ਦੀ ਕਿਰਤ ਕਮਾਈ ਨੂੰ ਹੜੱਪਣ ਵਾਲੇ ਇਹ ਸਾਧ ਖੁਦ ਬੜੀ ਐਸ਼ ਦੀ ਜ਼ਿੰਦਗੀ ਜਿਊਂਦੇ ਹਨ। ਏਅਰ ਕੰਡੀਸ਼ੰਡ ਕਮਰੇ, ਰੇਸ਼ਮੀ ਪੋਸ਼ਾਕਾਂ ਅਤੇ ਹਰ ਤਰਾਂ ਦੀ ਐਸ਼। ਲਾਲਸਾਵਾਂ ਦੀ ਅੱਗ ਵਿੱਚ ਸੜ੍ਹਦੇ ਭੁੱਜਦੇ ਇਹ ਨਕਲੀ ਸੰਤ ਆਪਣੇ ਸਾਧੂਗਿਰੀ ਵਾਲੇ ਚੋਲੇ ਦੀ ਆੜ ਹੇਠ ਜੁਰਮਾਂ ਦੀ ਦੁਨੀਆ  ਵਿੱਚ ਵੀ ਸਰਗਰਮ ਰਹਿੰਦੇ ਹਨ। ਨਜਾਇਜ਼ ਅਸਲਾ ਰੱਖਣਾ, ਚੇਲੀਆਂ ਦਾ ਜਿਸਮਾਨੀ ਸ਼ੋਸ਼ਣ ਅਤੇ ਚੇਲਿਆਂ ਦੀ ਕਿਰਤ ਨੂੰ ਲੁੱਟਣਾ ਇਹਨਾਂ ਅਨਸਰਾਂ ਦਾ ਇੱਕ ਹੱਕੀ ਸਿਲਸਿਲਾ ਬਣ ਚੁੱਕਿਆ ਹੈ। ਹੁਣ ਇੱਕ ਨਕਲੀ ਸਾਧ ਇੱਕ ਵਾਰ ਫੇਰ ਸੱਤਾ ਦੇ ਗਲਿਆਰਿਆਂ ਵਿੱਚ ਆਪਣੀ ਆਵਾਜਾਈ ਵਧਾਉਣ ਦੇ ਚੱਕਰਾਂ ਵਿੱਚ ਹੈ। 
ਆਪਣੇ ਆਪ ਨੂੰ ਸੰਤ ਅਖਵਾਉਣ ਵਾਲਾ ਸ਼ਮਸ਼ੇਰ ਸਿੰਘ ਜਗੇੜਾ ਕਈ ਜੁਰਮਾਂ ਵਿੱਚ ਸਜ਼ਾਵਾਂ ਕੱਟ ਚੁੱਕਿਆ ਹੈ,ਕਈ ਵਾਰ ਉਸਦੀਆਂ ਕਰਤੂਤਾਂ ਦਾ ਪਰਦਾਫਾਸ਼ ਹੋ ਚੁੱਕਿਆ ਹੈ ਪਰ  ਇਸਦੇ  ਬਾਵਜੂਦ ਕਾਨੂੰਨ ਨੂੰ ਆਪਣੀ ਜੇਬ ਵਿੱਚ ਸਮਝਣ ਵਾਲਾ ਇਹ ਅਖੌਤੀ ਬਾਬਾ ਨਵੀਂ ਤੋਂ ਨਵੀਂ  ਤਿਕੜਮ ਨਾਲ ਆਪਣੇ ਫਾਇਦਿਆਂ ਨੂੰ ਹਾਸਿਲ ਕਰਨ ਲਈ ਕੋਈ ਨ ਕੋਈ ਰਸਤਾ ਲਭ ਹੀ ਲੈਂਦਾ ਹੈ। 
ਹੁਣ ਇਸਨੇ ਰਸਤਾ ਚੁਣਿਆ ਹੈ ਕਿਸੇ ਨ ਕਿਸੇ ਖਾਸ ਵਿਅਕਤੀ ਨੂੰ ਸਨਮਾਨਤ ਕਰਨਾ ਅਤੇ ਫਿਰ ਉਸਦੇ ਜ਼ਰੀਏ ਸੱਤਾ ਦੀ ਨੇੜਤਾ ਹਾਸਿਲ ਕਰਨ ਦਾ ਕੋਈ ਹੀਲਾ ਵਸੀਲਾ ਲਭਣਾ। 
ਤਿੰਨ ਤਿੰਨ ਪਾਸਪੋਰਟ ਬਣਾ ਕੇ ਸਜ਼ਾ ਕੱਟ ਚੁੱਕਿਆ ਇਹ ਵਿਅਕਤੀ ਖੁਦ ਨੂੰ ਸੰਤ ਆਖਦਾ ਹੈ। ਬਲਾਤਕਾਰ ਦੇ ਜੁਰਮ ਵਿੱਚ ਸਜ਼ਾ ਕੱਟ ਚੁੱਕਿਆ ਇਹ ਵਿਅਕਤੀ ਖੁਦ ਨੂੰ ਸੰਤ ਆਖਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਵਾ ਚੁੱਕਿਆ ਇਹ ਵਿਅਕਤੀ ਖੁਦ ਨੂੰ ਸਿੱਖ ਸੰਤ ਆਖਦਾ ਹੈ। ਆਰ ਐਸ ਐਸ ਅਤੇ ਭਨਿਆਰੇ ਵਾਲੇ ਬਾਬੇ ਨਾਲ ਨੇੜਤਾ  ਰੱਖਣ ਵਾਲਾ ਇਹ ਵਿਅਕਤੀ ਹੁਣ ਫਿਰ ਸੱਤਾਧਾਰੀ ਸਿੱਖ ਆਗੂਆਂ ਦੇ ਨੇੜੇ ਹੋਣ ਦੀ ਦੌੜ ਵਿੱਚ ਹੈ। 
ਜਿਸ ਵਿਅਕਤੀ ਦਾ ਖੁਦ ਆਪਣਾ ਵਜੂਦ ਖਤਰੇ ਵਿੱਚ ਹੈ। ਉਹ ਕੌਮੀ ਪਧਰ ਦੀਆਂ ਸੰਸਥਾਵਾਂ ਬਣਾਉਂਦਾ ਹੈ। ਇਹਨਾਂ ਸੰਸਥਾਵਾਂ ਦੇ ਨਾਮ 'ਤੇ ਫੰਕਸ਼ਨ ਕਰਾਉਣੇ ਤੇ ਫੇਰ ਉਹਨਾਂ ਫੰਕਸ਼ਨਾਂ ਵਿੱਚ ਖਾਸ ਖਾਸ ਲੋਕਾਂ ਨਾਲ ਫੋਟੋ ਖਿਚਵਾ ਕੇ ਖੁਦ ਨੂੰ ਵੀ ਖਾਸ ਬਣਾਉਣ ਦੇ ਹਰਬੇ ਵਰਤਣੇ ਇਹਨਾਂ ਲਈ ਸਭ ਤੋਂ ਸੌਖਾ ਤਰੀਕਾ ਬਣ ਚੁੱਕਿਆ ਹੈ। ਅਜਿਹੇ ਢੰਗ ਤਰੀਕਿਆਂ ਨਾਲ ਇਹ  ਆਪਣੇ  ਨਿਸ਼ਾਨੇ ਫੁੰਡਦੇ ਹਨ। ਵੱਡੇ ਲੋਕਾਂ ਦੇ ਨੇੜੇ ਹੋ ਕੇ, ਉਹਨਾਂ ਨਾਲ ਤਸਵੀਰਾਂ ਖਿਚਾ ਕੇ ਆਮ ਜਨਤਾ ਨੂੰ ਪ੍ਰਭਾਵਿਤ  ਕਰਨਾ ਅਤੇ ਫਿਰ ਉਹਨਾਂ  ਕਰਨਾ ਇਹਨਾਂ ਲਈ ਆਮ ਗੱਲ ਹੈ।
ਜੁਰਮਾਂ ਦੇ ਰਿਕਾਰਡ ਵਾਲਾ ਸਾਧ ਜਗੇੜਾ ਫਿਰ ਸੱਤਾ ਦੇ ਨੇੜੇ ਹੋਣ ਦੀ ਵਿੱਚ

No comments:

Post a Comment