Wednesday 29 July 2015

ਲੈਂਡ ਮਾਫੀਆ ਵਿਰੁਧ ਲੋਕ ਰੋਹ ਹੋਰ ਤਿੱਖਾ

ਭੂਮਾਫੀਆ ਤੋਂ ਦੁਖੀ ਵਿਅਕਤੀ ਵੱਲੋਂ ਜਗਰਾਉ ਪੁੱਲ ਤੇ ਭੁੱਖ ਹੜਤਾਲ ਸ਼ੁਰੂ
ਲੁਧਿਆਣਾ: 29 ਜੁਲਾਈ 2015: (ਪੰਜਾਬ ਸਕਰੀਨ ਬਿਊਰੋ): 
ਪੀਰਾਂ ਪੈਗੰਬਰਾਂ ਅਤੇ ਤਿਆਗੀਆਂ ਦੀ ਧਰਤੀ ਵਾਲਾ ਇਹ ਦੇਸ਼ ਹੁਣ ਲੈਂਡ ਮਾਫੀਆ ਦੀਆਂ ਸਰਗਰਮੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਆਸ਼ੇ ਦਾ ਦੋਸ਼ ਅੱਜ ਜਗਰਾਓਂ ਪੁਲ ਤੇ ਧਰਨਾ ਦੇ ਰਹੇ ਕੁਝ ਲੋਕਾਂ ਨੇ ਲਗਾਇਆ। ਸਲੇਮ ਟਾਬਰੀ ਇਲਾਕੇ ਵਿੱਚ ਰਹਿਣ ਵਾਲੇ ਇਹਨਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਜਮੀਨ ਨੂੰ ਹੜੱਪ ਕੀਤਾ ਜਾ ਰਿਹਾ ਹੈ। ਜਦੋਂ ਉਹਨਾਂ ਆਪਣੇ ਪਲਾਟ ਨਾਲ ਹੋ ਰਹੀ ਕਬਜ਼ੇ ਦੀ ਗੱਲ ਪੁਲਿਸ ਨੂੰ ਦੱਸੀ ਤਾਂ ਪੁਲਿਸ ਨੇ ਉਹਨਾ ਖਿਲਾਫ਼ ਹੀ ਕੇਸ ਦਰਜ ਕਰ ਲਿਆ। ਇਸਦੇ ਰੋਸ ਵੱਜੋਂ ਇਹਨਾਂ ਵਖਾਵਾਕਾਰੀਆਂ ਨੇ ਅੱਜ ਜਗਰਾਓਂ ਪੁਲ ਤੇ ਨਾਅਰੇ ਬਾਜੀ ਵੀ ਕੀਤੀ ਅਤੇ ਇਹਨਾਂ ਦੇ ਲੀਡਰ ਨੇ ਭੁਖ ਹੜਤਾਲ ਵੀ ਰੱਖੀ।
ਬਹਾਦਰਕੇ ਰੋਡ ਤੇ ਭੂਮਾਫੀਆ ਵਲੋਂ ਨਜਾਇਜ ਤੌਰ ਤੇ ਸੇਮ ਨਾਲੇ ਦੀ ਸਰਕਾਰੀ ਜਮੀਨ ਅਤੇ ਪ੍ਰਾਈਵੇਟ ਜਮੀਨਾਂ ਤੇ ਜਬਰਨ ਕਬਜਾ ਕਰਨ ਵਾਲੇ ਭੂਮਾਫੀਆ ਸਰਗਨਾ ਤੇ ਕਾਰਵਾਈ ਕਰਨ ਦੀ ਬਜਾਏ ਜਮੀਨ ਦੇ ਮਾਲਿਕਾਂ ਤੇ ਹੀ ਝੂਠੇ ਮਾਮਲੇ ਦਰਜ ਕਰਨ ਦੇ ਵਿਰੋਧ ਵਿੱਚ ਜਮੀਨ ਦੇ ਮਾਲਿਕ ਦੇ ਭਰਾ ਨੇ ਬੁਧਵਾਰ ਨੂੰ ਜਗਰਾਓ ਪੁਲ ਸਥਿਤ ਸ਼ਹੀਦੀ ਸਮਾਰਕ ਤੇ ਸਾਂਕੇਤਿਕ ਭੁੱਖ ਹੜਤਾਲ ਅਰੰਭ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪੀੜਿਤ ਕੰਵਰਲਾਲ ਤੇ ਦਰਜ ਝੂਠੇ ਮਾਮਲੇ ਰੱਦ ਕਰਨ ਲਈ ਸੰਘਰਸ਼ ਆਰੰਭ ਕੀਤਾ। ਕੰਵਰ ਲਾਲ ਨੇ ਦੱਸਿਆ ਕਿ ਬਹਾਦਰਕੇ ਰੋਡ ਤੇ ਸਤਾਪੱਖ ਦੀ ਸੁਰੱਖਿਆ ਹੇਠ ਭੂਮਾਫੀਆ ਨਾਲ ਜੁੜੇ ਲੋਕ ਸਰਕਾਰੀ ਅਤੇ ਪ੍ਰਾਈਵੇਟ ਜਮੀਨਾਂ ਤੇ ਧਰਮ ਦੇ ਨਾਂ ਤੇ ਕਬਜੇ ਕਰਕੇ ਅਸਲੀ ਮਾਲਿਕਾਂ ਨੂੰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਬੇਜਮੀਨ ਕਰ ਰਹੇ ਹਨ। ਭੁੱਖ ਹੜਤਾਲ ਸਥਲ ਤੇ ਪੁੱਜੇ ਹਿੰਦੂ ਮੋਰਚਾ ਦੇ ਪ੍ਰਧਾਨ ਵਰੁਣ ਮਹਿਤਾ ਨੇ ਪ੍ਰਸ਼ਾਸਨ ਵਲੋਂ ਖੇਡੇ ਜਾ ਰਹੇ ਦੋਹਰੇ ਖੇਡ ਤੇ ਚਰਚਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਨਗਰ ਨਿਗਮ ਅਧਿਕਾਰੀ ਹਾਈਕੋਰਟ ਦਾ ਹਵਾਲਾ ਦੇ ਕੇ ਹੈਬੋਵਾਲ ਸਮੇਤ ਹੋਰ ਖੇਤਰਾਂ ਵਿੱਚ ਨਾਲੇ ਦੀ ਜਮੀਨ ਤੇ ਹੋਏ ਕਬਜਿਆਂ ਨੂੰ ਹਟਾ ਕੇ ਲੋਕਾਂ ਦੇ ਸਿਰ ਤੋਂ ਛੱਤ ਖੋਹ ਰਹੇ ਹਨ ਅਤੇ ਦੂਜੇ ਪਾਸੇ ਭੂਮਾਫੀਆ ਨਾਲ ਜੁੜੇ ਲੋਕ ਪ੍ਰਸ਼ਾਸਨਿਕ ਅਧਿਕਾਰਿਆਂ ਦੀ ਮਦਦ ਨਾਲ ਬਹਾਦਰਕੇ ਰੋਡ ਤੇ ਸੇਮ ਨਾਲੇ ਦੀ ਜਮੀਨ ਅਤੇ ਪ੍ਰਾਈਵੇਟ ਜਮੀਨਾਂ ਤੇ ਕਬਜਾ ਕਰਕੇ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਹਨ। ਮਹਿਤਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਏਡੀਸੀ ਪਧਰ ਦੇ ਕਿਸੇ ਉਚ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾ ਕੇ ਦੂੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਕ ਹਫਤੇ ਦੇ ਅੰਦਰ ਪੀੜਿਤ ਪੱਖ ਨੂੰ ਇੰਸਾਫ ਦਿਵਾਉਣ ਅਤੇ ਭੂਮਾਫੀਆ ਤੇ ਨਕੇਲ ਨਾ ਕੱਸੀ ਤਾਂ ਉਹ ਹਾਈ ਕੋਰਟ ਦਾ ਦਰਵਾਜਾ ਖੜਕਾ ਕੇ ਜਨਹਿਤ ਪਟੀਸ਼ਨ ਦਾਇਰ ਕਰਕੇ ਪੂਰੇ ਮਾਮਲੇ ਵਿੱਚ ਇੰਸਾਫ ਲਈ ਅਪੀਲ ਕਰਣਗੇ। ਇਸ ਮੌਕੇ ਤੇ ਹਿੰਦੂ ਮੋਰਚਾ ਦੇ ਪ੍ਰਧਾਨ ਵਰੁਣ ਮਹਿਤਾ, ਰਮਨਜੀਤ ਲਾਲੀ, ਗਿਆਨ ਸਿੰਘ ਬਾਲੀ, ਹਿਮਾਂਸ਼ੂ ਵਿਜ, ਰਵਿੰਦਰ ਵਿਜ, ਸ਼ਿਵਾ ਥਾਪਰ, ਸੰਦੀਪ ਸ਼ਰਮਾ, ਰਜਿੰਦਰ ਵਿੱਜ, ਦੀਪਕ ਸ਼ਰਮਾ, ਮੁੰਨਾ ਅਗਰਵਾਲ ਅਤੇ ਵਰਿੰਦਰ ਖੁਰਾਣਾ ਸਮੇਤ ਹੋਰ ਵੀ ਹਾਜਰ ਸਨ। ਹੁਣ ਦੇਖਣਾ ਹੈ ਮਾਮਲੇ ਦੀ ਹਕੀਕਤ ਕੀ ਹੈ ਅਤੇ ਊਂਠ ਕਿਸ ਕਰਵਟ ਬੈਠਦਾ ਹੈ ?

 

Tuesday 21 July 2015

ਜੁਰਮਾਂ ਦੇ ਰਿਕਾਰਡ ਵਾਲਾ ਸਾਧ ਜਗੇੜਾ ਫਿਰ ਸੱਤਾ ਦੇ ਨੇੜੇ ਹੋਣ ਦੀ ਤਾਕ ਵਿੱਚ

ਇਸ ਵਾਰ ਮਕੜਜਾਲ ਦਾ ਨਿਸ਼ਾਨਾ ਅਕਾਲੀ ਆਗੂ  
ਲੁਧਿਆਣਾ: 21 ਜੁਲਾਈ 2015: (ਲੋਕ ਮੀਡੀਆ ਮੰਚ ਬਿਊਰੋ):  
ਲੋਕਾਂ ਨੂੰ ਮੇਹਨਤ ਅਤੇ ਸੰਘਰਸ਼ ਦੇ ਰਾਹਾਂ ਤੋਂ ਹਟਾ ਕੇ ਹੱਥਾਂ ਦੀਆਂ ਲਕੀਰਾਂ ਦੇ ਕੁਰਾਹੇ ਪਾਉਣ ਵਾਲੇ  ਲੋਕ ਅੱਜ ਦੇ ਇਸ ਵਿਗਿਆਨਕ ਯੁਗ ਵਿੱਚ ਵੀ ਸਰਗਰਮ ਹਨ। ਪੂਜਾ ਦੇ ਨਾਮ 'ਤੇ ਲੋਕਾਂ ਦੀ ਕਿਰਤ ਕਮਾਈ ਨੂੰ ਹੜੱਪਣ ਵਾਲੇ ਇਹ ਸਾਧ ਖੁਦ ਬੜੀ ਐਸ਼ ਦੀ ਜ਼ਿੰਦਗੀ ਜਿਊਂਦੇ ਹਨ। ਏਅਰ ਕੰਡੀਸ਼ੰਡ ਕਮਰੇ, ਰੇਸ਼ਮੀ ਪੋਸ਼ਾਕਾਂ ਅਤੇ ਹਰ ਤਰਾਂ ਦੀ ਐਸ਼। ਲਾਲਸਾਵਾਂ ਦੀ ਅੱਗ ਵਿੱਚ ਸੜ੍ਹਦੇ ਭੁੱਜਦੇ ਇਹ ਨਕਲੀ ਸੰਤ ਆਪਣੇ ਸਾਧੂਗਿਰੀ ਵਾਲੇ ਚੋਲੇ ਦੀ ਆੜ ਹੇਠ ਜੁਰਮਾਂ ਦੀ ਦੁਨੀਆ  ਵਿੱਚ ਵੀ ਸਰਗਰਮ ਰਹਿੰਦੇ ਹਨ। ਨਜਾਇਜ਼ ਅਸਲਾ ਰੱਖਣਾ, ਚੇਲੀਆਂ ਦਾ ਜਿਸਮਾਨੀ ਸ਼ੋਸ਼ਣ ਅਤੇ ਚੇਲਿਆਂ ਦੀ ਕਿਰਤ ਨੂੰ ਲੁੱਟਣਾ ਇਹਨਾਂ ਅਨਸਰਾਂ ਦਾ ਇੱਕ ਹੱਕੀ ਸਿਲਸਿਲਾ ਬਣ ਚੁੱਕਿਆ ਹੈ। ਹੁਣ ਇੱਕ ਨਕਲੀ ਸਾਧ ਇੱਕ ਵਾਰ ਫੇਰ ਸੱਤਾ ਦੇ ਗਲਿਆਰਿਆਂ ਵਿੱਚ ਆਪਣੀ ਆਵਾਜਾਈ ਵਧਾਉਣ ਦੇ ਚੱਕਰਾਂ ਵਿੱਚ ਹੈ। 
ਆਪਣੇ ਆਪ ਨੂੰ ਸੰਤ ਅਖਵਾਉਣ ਵਾਲਾ ਸ਼ਮਸ਼ੇਰ ਸਿੰਘ ਜਗੇੜਾ ਕਈ ਜੁਰਮਾਂ ਵਿੱਚ ਸਜ਼ਾਵਾਂ ਕੱਟ ਚੁੱਕਿਆ ਹੈ,ਕਈ ਵਾਰ ਉਸਦੀਆਂ ਕਰਤੂਤਾਂ ਦਾ ਪਰਦਾਫਾਸ਼ ਹੋ ਚੁੱਕਿਆ ਹੈ ਪਰ  ਇਸਦੇ  ਬਾਵਜੂਦ ਕਾਨੂੰਨ ਨੂੰ ਆਪਣੀ ਜੇਬ ਵਿੱਚ ਸਮਝਣ ਵਾਲਾ ਇਹ ਅਖੌਤੀ ਬਾਬਾ ਨਵੀਂ ਤੋਂ ਨਵੀਂ  ਤਿਕੜਮ ਨਾਲ ਆਪਣੇ ਫਾਇਦਿਆਂ ਨੂੰ ਹਾਸਿਲ ਕਰਨ ਲਈ ਕੋਈ ਨ ਕੋਈ ਰਸਤਾ ਲਭ ਹੀ ਲੈਂਦਾ ਹੈ। 
ਹੁਣ ਇਸਨੇ ਰਸਤਾ ਚੁਣਿਆ ਹੈ ਕਿਸੇ ਨ ਕਿਸੇ ਖਾਸ ਵਿਅਕਤੀ ਨੂੰ ਸਨਮਾਨਤ ਕਰਨਾ ਅਤੇ ਫਿਰ ਉਸਦੇ ਜ਼ਰੀਏ ਸੱਤਾ ਦੀ ਨੇੜਤਾ ਹਾਸਿਲ ਕਰਨ ਦਾ ਕੋਈ ਹੀਲਾ ਵਸੀਲਾ ਲਭਣਾ। 
ਤਿੰਨ ਤਿੰਨ ਪਾਸਪੋਰਟ ਬਣਾ ਕੇ ਸਜ਼ਾ ਕੱਟ ਚੁੱਕਿਆ ਇਹ ਵਿਅਕਤੀ ਖੁਦ ਨੂੰ ਸੰਤ ਆਖਦਾ ਹੈ। ਬਲਾਤਕਾਰ ਦੇ ਜੁਰਮ ਵਿੱਚ ਸਜ਼ਾ ਕੱਟ ਚੁੱਕਿਆ ਇਹ ਵਿਅਕਤੀ ਖੁਦ ਨੂੰ ਸੰਤ ਆਖਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਵਾ ਚੁੱਕਿਆ ਇਹ ਵਿਅਕਤੀ ਖੁਦ ਨੂੰ ਸਿੱਖ ਸੰਤ ਆਖਦਾ ਹੈ। ਆਰ ਐਸ ਐਸ ਅਤੇ ਭਨਿਆਰੇ ਵਾਲੇ ਬਾਬੇ ਨਾਲ ਨੇੜਤਾ  ਰੱਖਣ ਵਾਲਾ ਇਹ ਵਿਅਕਤੀ ਹੁਣ ਫਿਰ ਸੱਤਾਧਾਰੀ ਸਿੱਖ ਆਗੂਆਂ ਦੇ ਨੇੜੇ ਹੋਣ ਦੀ ਦੌੜ ਵਿੱਚ ਹੈ। 
ਜਿਸ ਵਿਅਕਤੀ ਦਾ ਖੁਦ ਆਪਣਾ ਵਜੂਦ ਖਤਰੇ ਵਿੱਚ ਹੈ। ਉਹ ਕੌਮੀ ਪਧਰ ਦੀਆਂ ਸੰਸਥਾਵਾਂ ਬਣਾਉਂਦਾ ਹੈ। ਇਹਨਾਂ ਸੰਸਥਾਵਾਂ ਦੇ ਨਾਮ 'ਤੇ ਫੰਕਸ਼ਨ ਕਰਾਉਣੇ ਤੇ ਫੇਰ ਉਹਨਾਂ ਫੰਕਸ਼ਨਾਂ ਵਿੱਚ ਖਾਸ ਖਾਸ ਲੋਕਾਂ ਨਾਲ ਫੋਟੋ ਖਿਚਵਾ ਕੇ ਖੁਦ ਨੂੰ ਵੀ ਖਾਸ ਬਣਾਉਣ ਦੇ ਹਰਬੇ ਵਰਤਣੇ ਇਹਨਾਂ ਲਈ ਸਭ ਤੋਂ ਸੌਖਾ ਤਰੀਕਾ ਬਣ ਚੁੱਕਿਆ ਹੈ। ਅਜਿਹੇ ਢੰਗ ਤਰੀਕਿਆਂ ਨਾਲ ਇਹ  ਆਪਣੇ  ਨਿਸ਼ਾਨੇ ਫੁੰਡਦੇ ਹਨ। ਵੱਡੇ ਲੋਕਾਂ ਦੇ ਨੇੜੇ ਹੋ ਕੇ, ਉਹਨਾਂ ਨਾਲ ਤਸਵੀਰਾਂ ਖਿਚਾ ਕੇ ਆਮ ਜਨਤਾ ਨੂੰ ਪ੍ਰਭਾਵਿਤ  ਕਰਨਾ ਅਤੇ ਫਿਰ ਉਹਨਾਂ  ਕਰਨਾ ਇਹਨਾਂ ਲਈ ਆਮ ਗੱਲ ਹੈ।
ਜੁਰਮਾਂ ਦੇ ਰਿਕਾਰਡ ਵਾਲਾ ਸਾਧ ਜਗੇੜਾ ਫਿਰ ਸੱਤਾ ਦੇ ਨੇੜੇ ਹੋਣ ਦੀ ਵਿੱਚ