Monday 8 June 2015

ਲਗਾਤਾਰ ਚੇਤਨਾ ਜਗਾ ਰਿਹਾ ਹੈ ਭਾਰਤ ਜਨ ਗਿਆਨ ਵਿਗਿਆਨ ਜੱਥਾ

ਇਸ ਵਾਰ ਬਹੁਤ ਭਰਵਾਂ ਰਿਹਾ ਵਾਤਾਵਰਨ ਬਚਾਓ ਆਯੋਜਨ
ਵਾਤਾਵਰਣ ਦੀ ਸੰਭਾਲ ਲਈ ਜਨਤਕ ਮੁਹਿੰਮ ਚਲਾਉਣ ਦਾ ਸੱਦਾ
 
ਲੁਧਿਆਣਾ: 7 ਜੂਨ 2015: (ਰੈਕਟਰ ਕਥੂਰੀਆ//ਲੋਕ ਮੀਡੀਆ ਮੰਚ): 
ਜਦੋਂ ਪੰਜਾਬ ਵਿੱਚ ਗੋਲੀਆਂ ਚੱਲਦੀਆਂ ਸਨ, ਬੰਬ ਚਲਦੇ ਸਨ ਉਦੋਂ ਵੀ ਵਾਤਾਵਰਣ  ਅਤੇ ਮਨੁੱਖਤਾ ਦੇ ਪ੍ਰੇਮੀ ਹਰ ਸਾਲ ਜੂਨ ਦੇ ਮਹੀਨੇ ਇਕੱਤਰ ਹੁੰਦੇ ਅਤੇ ਧਰਤੀ ਮਾਂ ਨੂੰ ਬਚਾਉਣ ਦਾ ਸੁਨੇਹਾ ਦੇਂਦੇ। ਇਹੀ ਸੁਨੇਹਾ ਇਸ ਸਾਲ ਵੀ ਦਿੱਤਾ ਗਿਆ।  ਬੀਤੇ ਵੀਹਾਂ ਕੁ ਵਰ੍ਹਿਆਂ ਦੌਰਾਨ ਬਹੁਤ ਸਾਰੇ ਲੋਕਗੰਗਾ ਨੂੰ ਗੰਗਾਮਾਂ  ਵੀ ਆਖਦੇ ਰਹੇ ਅਤੇ ਬੁਰੀ ਤਰਾਂ ਪ੍ਰਦੂਸ਼ਿਤ ਵੀ ਕਰਦੇ ਰਹੇ। ਇਹ ਕੁਝ ਯਮੁਨਾ ਨਾਲ ਹੋਇਆ। ਇਹੀ ਅਪਮਾਨਇਹਨਾਂ ਲੋਕਾਂ ਨੇ ਧਰਤੀ ਨੂੰ ਮਾਂ  ਆਖ ਕੇ ਧਰਤੀ ਨਾਲ ਵੀ ਕੀਤਾ। ਇਹਨਾਂ ਸਾਰੀਆਂ ਕੌੜੀਆਂ ਹਕੀਕਤਾਂ ਨੂੰ  ਵਿੱਚ ਹੋਏ ਇੱਕ ਯਾਦਗਾਰੀ ਸਮਾਗਮ ਦੌਰਾਨ ਪੇਸ਼ ਕੀਤਾ ਗਿਆ। ਲੋਕਾਂ ਨਾਲ ਜੁੜੀਆਂ ਜੱਥੇਬੰਦੀਆਂ ਦੇ ਕਲਾਕਾਰਾਂ ਨੇ ਇਹ ਸਾਰਾ ਕੁਝ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਦਿਲਚਸਪ ਗੱਲ ਹੈ ਕਿ ਇਹ ਸਾਰੇ ਕਲਾਕਾਰ ਆਪਣੇ ਸਾਰੇ ਜਰੂਰੀ ਰੁਝੇਵਿਆਂ ਨੂੰ ਛੱਡ ਕੇ ਬੜੀ ਦੂਰ ਦੁਰਾਡਿਓਂ ਆਏ ਸਨ ਬਿਨਾ ਕਿਸੇ ਲਾਲਚ ਦੇ। ਬਸ ਇੱਕੋ ਜਨੂੰਨ ਕੀ ਧਰਤੀ ਮਾਂ ਦੀ ਪਵਿੱਤਰਤਾ ਬਹਾਲ ਕਰਨੀ ਹੈ ਅਤੇ ਪ੍ਰਦੂਸ਼ਨ ਹਟਾਉਣ ਹੈ।
ਇਸ ਮੌਕੇ ਪ੍ਰਸ਼ਾਸਨ ਵਲੋਂ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਡਰਾਈਵਿੰਗ ਟੈਸਟ ਦੀ ਜਗ੍ਹਾ ਬਨਾਉਣ ਦੇ ਲਈ 600 ਦਰਖ਼ਤਾਂ ਦੀ ਕਟਾਈ ਦੀ ਯੋਜਨਾ ਦੀ ਨਿਖੇਧੀ ਕਰਦਿਆਂ ਰੋਜ਼ ਗਾਰਡਨ ਵਿਖੇ ਵਾਤਾਵਰਣ ਦੀ ਸੰਭਾਲ ਲਈ ਕੀਤੇ ਗਏ ਜਨਤਕ ਸਮਾਗਮ ਵਿੱਚ ਇੱਕਤਰ ਹੋਏ ਹਜ਼ਾਰਾਂ ਲੋਕਾਂ ਨੇ ਇਸਦੀ ਥਾਂ ਬਦਲ ਕੇ ਸ਼ਹਿਰ ਤੋਂ ਬਾਹਰ ਲਿਜਾਣ ਦੀ ਜ਼ੋਰਦਾਰ ਮੰਗ ਕੀਤੀ। ਇਸਦੇ ਨਾਲ ਸ਼ਹਿਰ ਵਿੱਚ ਹਰਿਆਲੀ ਹੋਰ ਘਟ ਜਾਏਗੀ ਜਿਸਦਾ ਲੋਕਾਂ ਦੀ ਸਿਹਤ ਤੇ ਮੰਦਾ ਪ੍ਰਭਾਵ ਪਏਗਾ। ਲੁਧਿਆਣਾ ਸ਼ਹਿਰ ਦੇ ਉਦਯੋਗਿਕ ਵਿਕਾਸ ਅਤੇ ਵੱਧਦੀ ਅਬਾਦੀ ਦੇ ਕਾਰਣ ਹਰ ਕਿਸਮ ਦੇ ਕੂੜਾ ਕਰਕਟ ਵਿੱਚ ਵਾਧਾ ਹੋਇਆ ਹੈ। ਇਸਦਾ ਵੱਡਾ ਹਿੱਸਾ ਬੁੱਢਾ ਨਾਲਾ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਅਖ਼ੀਰ ਸਤਲੁਜ ਦਰਿਆ ਵਿੱਚ ਪੈਂਂਦਾ ਹੈ ਜਿਸ ਕਾਰਣ ਇਸਦਾ ਪਾਣੀ ਅਤੀ ਪ੍ਰਦੂਸ਼ਿਤ ਹੋ ਗਿਆ ਹੈ ਤੇ ਇਸ ਵਿੱਚ ਪਲਣ ਵਾਲੀ ਸਾਰੀ ਜੀਵ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਲਈ ਸ਼੍ਰੀ ਪੀ ਰਾਮ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਸੀ, ਜਿਸਨੇ ਕਿ ਪੂਰਾ ਸਰਵੇ ਕਰ ਕੇ ਸਿਫ਼ਾਰਸ਼ਾਂ ਦਿੱਤੀਆਂ ਸਨ ਪਰ  ਸਾਲ ਪਹਿਲਾਂ ਸਰਕਾਰ ਬਦਲਣ ਤੇ ਇਸ ਕਮੇਟੀ ਨੂੰ ਬੰਦ ਕਰ ਦਿੱਤਾ ਗਿਆ।

ਵਾਤਾਵਰਣ ਦੇ ਵਿਸ਼ੇ ਤੇ ਆਪਣੇ ਵਿਚਾਰ ਦਿੰਦਿਆਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਵਾਤਾਵਰਣ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਤਕਨੀਕੀ ਵਿਕਾਸ ਨੂੰ ਅੰਜਾਮ ਦੇਣ ਦੇ ਲਈ ਵਿਗਿਅਨਿਕ ਦਿ੍ਰਸ਼ਟੀਕੋਣ ਅਪਣਾ ਕੇ ਲਗਾਤਾਰ ਕੰਮ ਕਰਨ ਨਾਲ ਅਤੇ ਲੋਕਾਂ ਦੀ ਹਿੱਸੇਦਾਰੀ ਦੇ ਨਾਲ ਹੀ ਪਰਿਆਵਰਣ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ, ਵਾਤਾਵਰਣ ਦੇ ਨਿਘਾਰ ਨੂੰ ਰੋਕਿਆ ਅਤੇ ਸਾਡੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਸ ਬਾਰੇ ਕੋਮਾਂਤ੍ਰੀ ਦਿ੍ਰਸ਼ਟੀਕੋਣ, ਵਿਅਕਤੀਗਤ ਜੁੰਮੇਵਾਰੀ ਅਤੇ ਸਾਂਝੀ ਕੋਸ਼ਿਸ਼ ਦੀ ਲੋੜ ਹੈ। ਉਹਨਾ ਨੇ ਵਾਤਾਵਰਣ ਦੇ ਨਿਘਾਰ ਦੇ ਕਾਰਣ ਪੈਦਾ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ।
ਜੱਥਾ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਬੋਲਦਿਆਂ ਕਿਹਾ ਕਿ ਜੇਕਰ ਪਰਿਆਵਰਣ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਪਰੀਵਰਤਣ ਲਿਆਉਣੇ ਪੈਣਗੇ। ਉਹਨਾ ਜਾਣਕਾਰੀ ਦਿੱਤੀ ਕਿ ਅਯਾਸ਼ੀ ਭਰੀ ਜ਼ਿੰਦਗੀ ਬਿਤਾਉਣ ਦੇ ਕਾਰਨ ਵਿਕਸਿਤ ਦੇਸ਼ ਅਮਰੀਕਾ ਦਾ ਇੱਕ ਵਿਅਕਤੀ ਔਸਤਨ ਇੱਕ ਭਾਰਤੀ ਦੇ ਮੁਕਾਬਲੇ ਵਾਤਾਵਰਣ ਤੇ ੩੬ ਗੁਣਾ ਵੱਧ ਬੋਝ ਪਾਉਂਦਾ ਹੈ; ਤੇ ਇਹੋ ਗੱਲ ਦੇਸ਼ ਅੰਦਰ ਅਮੀਰ ਤੇ ਗ਼ਰੀਬ ਤੇ ਢੁੱਕਦੀ ਹੈ।
ਜੱਥਾ ਦੇ ਜੱਥੇਬੰਦਕ ਸਕੱਤਰ ਸ਼੍ਰੀ ਐਮ ਐਸ ਭਾਟੀਆ ਨੇ ਕਿਹਾ ਕਿ ਚੰਦ ਲੋਕਾਂ ਦੀ ਲਾਲਸਾ ਦੇ ਕਾਰਣ ਹੋਏ ਬੇਤਰਤੀਬੇ ਵਿਕਾਸ ਦੇ ਕਾਰਣ ਇਹ ਸਭ ਵਾਪਰ ਰਿਹਾ ਹੈ।
ਪੰਜਾਬ ਈਕੋ ਫ਼ਰੈਂਡਲੀ ਐਸੋਸੀਏਸ਼ਨ (ਪੇਫ਼ਾ) ਦੇ ਪ੍ਰਧਾਨ ਸ਼੍ਰੀ ਪਰਮਵੀਰ ਸਿੰਘ ਬੱਲ ਨੇ ਜੱਥਾ ਦੇ ਰੋਲ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਦੇ ਲਈ ਵੱਧ ਤੋਂ ਵੱਧ ਜੱਥੇਬੰਦੀਆਂ ਨੂੰ ਜੋੜਨ ਦਾ ਸੱਦਾ ਦਿੱਤਾ। ਕੌਮੀ ਪੁਰਸਕਾਰ ਜੇਤੂ ਸ਼੍ਰੀਮਤੀ ਕੁਸੁਮ ਲਤਾ ਨੇ ਜਲ ਦੀ ਵਰਤੋਂ ਅਤੇ ਇਸਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸਮਾਗਮ ਨੂੰ ਸੁੱਚਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਲਿਆਂ ਵਿੱਚ ਸ਼ੀਮਤੀ ਗੁਰਚਰਨ ਕੋਚਰ, ਡਾ ਨਰਜੀਤ ਕੌਰ, ਸ਼੍ਰੀ ਅਮਿ੍ਰਤਪਾਲ ਸਿੰਘ, ਸ਼੍ਰੀ ਜ਼ਿਲੇ ਰਾਮ ਬਾਂਸਲ, ਸ਼੍ਰੀ ਡੀ ਪੀ ਮੌੜ, ਸ਼੍ਰੀ ਸੋਹਨ ਸਿੰਘ, ਡਾ ਗੁਰਪ੍ਰੀਤ ਰਤਨ, ਸ਼੍ਰੀ ਅਵਤਾਰ ਛਿੱਬੜ, ਸ਼੍ਰੀ ਇੰਦਰਜੀਤ ਸਿੰਘ ਸੋਢੀ, ਸ਼੍ਰੀ ਸ਼ਾਮ ਸੁੰਦਰ, ਸ਼੍ਰੀ ਅਨਿਲ ਕੁਮਾਰ, ਸੰਦੀਪ ਕੁਮਾਰ ਆਦਿ  ਸ਼ਾਮਿਲ ਸਨ।
ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਜੂਨੀਅਰ ਟੀਮ ਵਲੋਂ ਸ਼੍ਰੀ ਪ੍ਰਦੀਪ ਸ਼ਰਮਾ ਦੁਆਰਾ ਨਿਰਦੇਸ਼ਿਤ ਤੇ ਕਾਮਰੇਡ ਰਣਧੀਰ ਸਿੰਘ ਧੀਰਾ ਅਤੇ ਅਨਮੋਲ ਸ਼ੁਭਮ ਸੂਦ ਵਲੋਂ ਸੰਯੋਜਿਤ ਵਾਤਾਵਰਣ ਨਾਲ ਸਬੰਧਤ  ਨਾਟਕ ਧਰਤੀ ਮਾਂ ਦੀ ਪੁਕਾਰ ਪੇਸ਼ ਕੀਤਾ ਗਿਆ। ਪੇਫ਼ਾ ਦੇ ਕਲਾਕਾਰਾਂ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਸ਼੍ਰੀ ਸੁਰਿੰਦਰ ਕੁਮਾਰ ਵਲੋਂ ਵਾਤਾਵਰਣ ਨਾਲ ਸਬੰਧਤ ਕਵਿਤਾਵਾਂ ਪੜ੍ਰੀਆਂ ਗਈਆਂ।
ਸ਼੍ਰੀ ਰਣਜੀਤ ਸਿੰਘ ਵਲੋਂ ਵਾਤਾਵਰਣ ਨਾਲ ਸਬੰਧਤ ਕਵਿਜ਼ ਕਰਵਾਇਆ ਗਿਆ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਅਤੇ ਇਸ ਮੌਕੇ ਤੇ ਪੌਦੇ ਵੰਡੇ ਗਏ। ਇਸ ਸਮਾਗਮ ਵਿੱਚ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਕਈ ਜੱਥੇਬਦੀਆਂ ਸ਼ਾਮਿਲ ਹੋਈਆਂ।

No comments:

Post a Comment