ਟਰਾਲੀ ਟਾਈਮਜ਼ ਦੇ ਨਾਲ ਨਾਲ ਇੱਕ ਹੋਰ ਮੀਡੀਆ ਉਪਰਾਲਾ
ਤੇ ਫੇਰ ਮੈਂ ਵਾਪਿਸ ਆ ਗਈ
ਕਰਤੀ ਧਰਤੀ ਦੀ ਸੰਚਾਲਨ ਟੀਮ ਵਾਲੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:
ਬਾਨੀ ਕਰਤੀ:ਸੰਗੀਤ ਤੂਰ
ਡਿਜ਼ਾਈਨ ਕਰਤੀ:ਨਵਜੀਤ ਕੌਰ
ਮੁੱਖ ਕਰਤੀ:ਸਰਗਮ ਤੂਰ
ਈਮੇਲ ਸੰਪਰਕ:kartidhartimagazine@gmail.com
ਟਰਾਲੀ ਟਾਈਮਜ਼ ਦੇ ਨਾਲ ਨਾਲ ਇੱਕ ਹੋਰ ਮੀਡੀਆ ਉਪਰਾਲਾ
ਤੇ ਫੇਰ ਮੈਂ ਵਾਪਿਸ ਆ ਗਈ
ਕਰਤੀ ਧਰਤੀ ਦੀ ਸੰਚਾਲਨ ਟੀਮ ਵਾਲੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:
ਬਾਨੀ ਕਰਤੀ:ਸੰਗੀਤ ਤੂਰ
ਡਿਜ਼ਾਈਨ ਕਰਤੀ:ਨਵਜੀਤ ਕੌਰ
ਮੁੱਖ ਕਰਤੀ:ਸਰਗਮ ਤੂਰ
ਈਮੇਲ ਸੰਪਰਕ:kartidhartimagazine@gmail.com
Wednesday: 30th September 2020 at 03:19 PM
ਤੁਹਾਡੇ ਨਾਲੋਂ ਤਾਂ ਜਾਨਵਰ ਚੰਗੇ ਨੇ! ਜਾਨਵਰ!
ਸੋਸ਼ਲ ਮੀਡੀਆ: 30 ਸਤੰਬਰ 2020: (ਨੀਤੂ ਰਾਮਪੁਰ//ਲੋਕ ਮੀਡੀਆ ਮੰਚ)::
ਬਹੁਤ ਹੀ ਬੇਬਾਕੀ ਅਤੇ ਹਿੰਮਤ ਨਾਲ ਲਿਖਣ ਵਾਲੀ ਨੀਤੂ ਰਾਮਪੁਰ ਨੇ ਹਾਥਰਸ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ ਦੀ ਮੌਤ ਮਗਰੋਂ ਵੀ ਆਪਣਾ ਗੁੱਸਾ ਦਿਲ ਹਲੂਣਵੇਂ ਅੰਦਾਜ਼ ਨਾਲ ਪੇਸ਼ ਕੀਤਾ ਹੈ। ਉਸ ਨੇ ਆਪਣੀ ਫੇਸਬੁੱਕ ਪ੍ਰੋਫ਼ਾਈਲ ਤੇ ਲਿਖਿਆ ਹੈ-
ਆਖ਼ਿਰ ਕੀ ਵਿਗਾੜਦੀਆਂ ਨੇਤੁਹਾਡਾ ਕੁੜੀਆਂ
ਆਖ਼ਿਰ ਕੀ??
ਕੀ ਕਸੂਰ ਸੀ ਇਹਦਾ ਜੋ ਤੁਸੀ ਇਸ ਮਾਸੂਮ ਨੂੰ ਦਬੋਚ ਲਿਆ,ਬਣਾ ਲਿਆ ਆਪਣੀ ਗੰਦੀ ਨਜ਼ਰ ਦਾ ਸ਼ਿਕਾਰ,ਗੰਦੀ ਨਾਲੀ ਦੇ ਗੰਦੇ ਕੀੜਿਓ... ਤੁਹਾਡੀ ਹੱਵਸ਼ ਮੁੱਕਦੀ ਕਿਉਂ ਨੀ?
ਤੁਹਾਡੇ ਨਾਲੋਂ ਤਾਂ ਜਾਨਵਰ ਚੰਗੇ ਨੇ। ਜਾਨਵਰ।
ਰੂਹ ਚੀਕ ਉੱਠੀ ਮੇਰੀ। ਆਖ਼ਿਰ ਸਰਕਾਰ ਅਜਿਹੀ ਕਿਉਂ ਹੈ? ਹਾਂ ਹੁਣ ਕੇਸ ਚੱਲੇਗਾ ਬਣਦੀ ਕਾਰਵਾਈ ਹੋਏਗੀ ਤੇ ਬਸ.................???? ਇਹੋ ਹੋਏਗਾ ਨਾ? ਉਹਨਾਂ ਨੂੰ ਨਹੀਂ ਮਹਿਸੂਸ ਕਰਵਾਇਆ ਜਾਣਾ ਜੀਭ ਕੱਟਣ ਦਾ ਦਰਦ, ਨਹੀਂ ਉਹਨਾਂ ਦੀਆਂ ਹੱਡੀਆਂ ਤੋੜੀਆਂ ਜਾਣੀਆਂ। ਨਹੀਂ ਉਹਨਾਂ ਨੂੰ ਤੜਫਾਇਆ ਜਾਣਾ। ਨਹੀਂ ਲਿਆ ਜਾਣਾ ਬਦਲਾ। ਨਹੀਂ ਮਿਲਣਾ ਇਨਸਾਫ਼। ਕਿੰਨਾ ਤੜਫੜੀ ਹੋਉਗੀ, ਕਿੰਨਾ ਗਿੜਗੀੜਾਈ ਹੋਉਗੀ ਉਹ ਮਾਸੂਮ ਪਰ ਕਿਸੇ ਨੇ ਨੀ ਸੁਣੀ। ਸਰਕਾਰ ਗੰਦੀਆਂ,ਗੰਦੀ।
ਜਿਵੇਂ ਕੋਈ ਮੇਰੀ ਜਾਨ ਕੱਢਕੇ ਹਥੇਲੀ ਤੇ ਰੱਖ ਗਿਆ ਹੋਵੇ।
ਉਫ਼...............................
ਕਿਸਾਨੀ ਬਲਦੀ ਦੇ ਬੂਥੇ ਅਤੇ ਬੀਜੇਪੀ ਵੱਲੋਂ ਕੇਕ ਕੱਟਣ ਦਾ ਗੰਭੀਰ ਨੋਟਿਸ
ਹੁਣ ਜਦੋਂ ਕਿ ਕਾਲਜਾਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਵੱਲੋਂ ਪੇਪਰ ਦਿੱਤੇ ਜਾ ਰਹੇ ਹਨ। ਪੇਪਰਾਂ ਦੀ ਫੀਸ ਵਾਲੀ ਪੂਰੀ ਪੇਮੈਂਟ ਵੀ ਐਡਵਾਂਸ ਦਿੱਤੀ ਹੋਈ ਹੋਣ ਦੇ ਬਾਵਜੂਦ ਇਹਨਾਂ ਇਮਤਿਹਾਨਾਂ ਵਿੱਚ ਆਏ ਸੁਆਲਾਂ ਦੇ ਜੁਆਬ ਲਿਖਣ ਲਈ ਵਿਦਿਆਰਥੀਆਂ ਨੂੰ ਉੱਤਰ ਸ਼ੀਟਾਂ ਖੁਦ ਖਰੀਦ ਕੇ ਲਿਖਣੀਆਂ ਪੈ ਰਹੀਆਂ ਹਨ। ਸੱਚਮੁੱਚ ਮੌਜੂਦਾ ਦੌਰ ਵਿਦਿਆਰਥੀ ਵਰਗ ਲਈ ਸਿਰ ਜੋੜ ਕੇ ਸੋਚਣ ਦਾ ਸਮਾਂ ਹੈ।
ਜ਼ਿਕਰਯੋਗ ਹੈ ਕਿ ਇਸ ਨਵੇਂ ਸਿਸਟਮ ਨਾਲ ਅਧਿਆਪਕ ਵਰਗ ਤੇ ਵੀ ਕੰਮ ਦਾ ਬੋਝ ਵੱਧ ਗਿਆ ਹੈ। ਇਮਤਿਹਾਨਾਂ ਦੇ ਪਹਿਲੇ ਦਿਨ ਹੀ ਅਧਿਆਪਕ ਵਰਗ ਨੂੰ ਸਾਰੇ ਪ੍ਰਬੰਧ ਪੂਰੇ ਕਰਦਿਆਂ ਕਾਲਜ ਵਿੱਚ ਹੀ ਰਾਤ ਦੇ ਅੱਠ ਵੱਜ ਗਏ ਸਨ। ਇਸ ਸਭ ਕੁਝ ਨੂੰ ਅਧਿਆਪਕ ਵਰਗ ਨੇ ਵੀ ਖਾਮੋਸ਼ੀ ਨਾਲ ਸਹਿ ਲਿਆ ਤਾਂਕਿ ਇਮਤਿਹਾਨਾਂ ਵਿੱਚ ਕੋਈ ਵਿਘਨ ਨਾ ਪਵੇ। ਵਿਦਿਅਕ ਸੰਗਠਨਾਂ ਨੂੰ ਇਸ ਸਭ ਕੁਝ ਦਾ ਗੰਭੀਰ ਨੋਟਿਸ ਲੈਂਦਿਆਂ ਖੁਦ ਹੀ ਅੱਗੇ ਆਉਣਾ ਪੈਣਾ ਹੈ ਅਤੇ ਦੱਸਣਾ ਪੈਣਾ ਹੈ ਕਿ ਅਧਿਆਪਕ ਵੀ ਇਨਸਾਨ ਹੁੰਦੇ ਹਨ ਕੋਈ ਮਸ਼ੀਨ ਨਹੀਂ ਹੁੰਦੇ। ਅਫਸੋਸ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਆਵਾਜ਼ ਨਹੀਂ ਉੱਠੀ। ਹਾਲਾਤ ਦੇ ਬਦਤਰ ਹੋਣ ਵਾਲੀ ਇਹੀ ਹਾਲਤ ਦੂਜੇ ਮਾਮਲਿਆਂ ਵਿੱਚ ਵੀ ਜਾਰੀ ਹੈ।
ਹੁਣ ਜਦੋਂ ਖੇਤੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਅੱਗ ਲੱਗੀ ਹੋਈ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਤੱਕ ਦਾ ਇਤਿਹਾਸਿਕ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਉਦੋਂ ਬੀਜੇਪੀ ਦਾ ਕੇਡਰ ਇਸ ਅਗਨੀਂ ਨੂੰ ਸ਼ਾਂਤ ਕਰਨ ਦੀ ਕੋਈ ਨਿੱਕੀ ਮੋਟੀ ਰਸਮੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਆਪਣੀ ਇਸ ਕਲੰਕਿਤ ਜਿੱਤ ਉੱਤੇ ਬਾਘੀਆਂ ਪਾਉਂਦਿਆਂ ਬੀਜੇਪੀ ਲੀਡਰ ਅਤੇ ਵਰਕਰ ਖੁਸ਼ੀਆਂ ਦੇ ਨਾਚ ਨੱਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਬਹਾਨਾ ਬਣਾ ਕੇ ਥਾਂ ਥਾਂ ਕੇਕ ਕੱਟੇ ਜਾ ਰਹੇ ਹਨ। ਅਜਿਹਾ ਕਰਕੇ ਇੱਕ ਤਰਾਂ ਨਾਲ ਕਿਸਾਨੀ ਅਤੇ ਪੰਜਾਬ ਦੀ ਬਰਬਾਦੀ ਦਾ ਐਲਾਨੀਆ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਸਥਿਤੀ ਉੱਤੇ ਬਾਜ਼ ਨਜ਼ਰ ਰੱਖਦਿਆਂ ਆਖਿਰ ਹੁਣ ਵਿਦਿਆਰਥੀ ਜਾਗੇ ਹਨ ਅਤੇ ਸਰਗਰਮ ਵੀ ਹੋਏ ਹਨ। ਕਿਸਾਨੀ ਮਗਰੋਂ ਵਿਦਿਆਰਥੀਆਂ ਦਾ ਵੱਡਾ ਉਭਾਰ ਵੀ ਛੇਤੀ ਹੀ ਸਾਹਮਣੇ ਆਉਣ ਵਾਲਾ ਹੈ। ਇਨਕਲਾਬ ਦਾ ਇੱਕ ਨਵਾਂ ਸੁਨਹਿਰੀ ਅਧਿਆਏ ਲਿਖਿਆ ਜਾ ਰਿਹਾ ਹੈ।
ਖੱਬੇ ਪੱਖੀ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਮੌਜੂਦਾ ਹਾਲਾਤ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਇਸ ਨਾਜ਼ੁਕ ਹਾਲਤ ਵਿੱਚ ਹੀ ਏ ਆਈ ਐਸ ਐਫ ਦੀ ਲੁਧਿਆਣਾ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਅਬਦੁੱਲਾਪੁਰ ਬਸਤੀ ਵਿਚ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਉੱਤੇ ਹੋਣ ਵਾਲੇ ਸੈਮੀਨਾਰ ਉੱਤੇ ਵਿਚਾਰ ਚਰਚਾ ਕੀਤੀ ਗਈ। ਨਵੀਂ ਸਿੱਖਿਆ ਨੀਤੀ ਅਤੇ ਬੇਰੋਜ਼ਗਾਰੀ ਵੀ ਮੀਟਿੰਗ ਦੇ ਮੁਖ ਵਿਸ਼ੇ ਰਹੇ। ਖੱਬੀ ਲਹਿਰ ਦੇ ਸਮਰਪਿਤ ਅਤੇ ਸਰਗਰਮ ਆਗੂ ਡਾ. ਅਰੁਣ ਮਿੱਤਰਾ ਨੇ ਬੇਰੋਜ਼ਗਾਰੀ ਨੂੰ ਇਸ ਸਮੇ ਦੀ ਮੁੱਖ ਸਮੱਸਿਆ ਦੱਸਦੇ ਹੋਏ ਕਿਹਾ ਕਿ ਸਮੇ ਦੀਆਂ ਸਰਕਾਰਾਂ ਨੂੰ ਬੇਰੋਜ਼ਗਾਰੀ ਤੇ ਲਗਾਮ ਲਗਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਬਜ਼ੁਰਗ ਕਾਮਰੇਡ ਆਗੂ ਚਰਨ ਸਿੰਘ ਸਰਾਭਾ ਨੇ ਨਵੀਂ ਸਿਖਿਆ ਨੀਤੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਅਤੇ ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰ ਨੂੰ ਉਹਨਾਂ ਬਾਰੇ ਤੁਰੰਤ ਠੋਸ ਕਦਮ ਚੁੱਕਣ ਵਾਲੀ ਸੋਚ ਵਿਚਾਰ ਕਰਨੀ ਚਾਹੀਦੀ ਹੈ।
ਨੌਜਵਾਨ ਆਗੂ ਸੁਖਵਿੰਦਰ ਮਹੇਸ਼ਵਰੀ ਨੇ ਬਨੇਗਾ (BNEGA) ਐਕਟ ਤੇ ਚਾਨਣਾ ਪਾਉਂਦੇ ਹੋਏ ਇਸਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਦੇ ਨਾਲ ਹੀ AISF ਲੁਧਿਆਣਾ ਦੀ ਨਵੀ ਕਮੇਟੀ ਵੀ ਬਣਾਈ ਗਈ। ਸੌਰਵ ਨੂੰ ਪ੍ਰਧਾਨ, ਕਾਰਤਿਕਾ ਸਿੰਘ ਤੇ ਮਨਪ੍ਰੀਤ ਕੌਰ ਨੂੰ ਉਪ-ਪ੍ਰਧਾਨ, ਦੀਪਕ ਕੁਮਾਰ ਨੂੰ ਸਕੱਤਰ, ਲਲਿਤ ਕੁਮਾਰ ਤੇ ਰਾਜੀਵ ਕੁਮਾਰ ਨੂੰ ਸਹਿ-ਸਕੱਤਰ, ਪ੍ਰਦੀਪ ਕੁਮਾਰ ਨੂੰ ਖ਼ਜ਼ਾਨਚੀ ਅਤੇ ਪ੍ਰਦੀਪ ਖ਼ੈਰਾ ਨੂੰ ਸਹਿ-ਖ਼ਜ਼ਾਨਚੀ ਨਿਯੁਕਤ ਕਿੱਤਾ ਗਿਆ। ਇਸ ਮੌਕੇ ਤੇ ਰਾਹੁਲ ਧੀਮਾਨ, ਬਿੱਟੂ ਕੁਮਾਰ, ਰਿਸ਼ੂ ਸਿੰਘ, ਪ੍ਰਤਾਪ ਕੁਮਾਰ ਅਤੇ ਮਨਦੀਪ ਸਿੰਘ ਮੌਜੂਦ ਸਨ।
AISF ਦੀ ਚੋਣ ਮਗਰੋਂ ਬਣੀ ਨਵੀਂ ਕਮੇਟੀ ਨੇ ਆਪਣੀ ਇਸ ਵਿਸ਼ੇਸ਼ ਮੀਟਿੰਗ ਵਿੱਚ ਹਾਲਾਤ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਨਿਸਚੇ ਹੀ ਨਵੀਂ ਕਮੇਟੀ ਸਿਰ ਆਈਆਂ ਨਵੀਆਂ ਜ਼ਿੰਮੇਵਾਰੀਆਂ ਬਹੁਤ ਭਾਰੀਆਂ ਹਨ ਪਰ AISF ਇਹਨਾਂ ਸਾਰੀਆਂ ਚੁਣੌਤੀਆਂ ਨੂੰ ਕਬੂਲ ਕਰਕੇ ਇੱਕ ਨਵਾਂ ਇਤਿਹਾਸ ਰਚੇਗੀ ਕਿਓਂਕਿ ਪਹਿਲਾਂ ਵੀ ਇਸ ਵਿਦਿਆਰਥੀ ਜੱਥੇਬੰਦੀ ਦਾ ਇਤਿਹਾਸ ਅਜਿਹਾ ਹੀ ਸ਼ਾਨਾਂਮੱਤਾ ਰਿਹਾ ਹੈ।
20th September 2020 at 3:36 PM
ਡੇਹਲੋਂ ਅਤੇ ਜੋਧਾਂ ਵਿੱਚ ਵੀ ਪ੍ਰਧਾਨਮੰਤਰੀ ਮੋਦੀ ਦੇ ਪੁਤਲੇ ਫੂਕੇ ਗਏ
ਵਿਰੋਧ ਦੀ ਲਹਿਰ ਹੋ ਰਹੀ ਹੈ ਹਰ ਪਲ ਤੇਜ਼
ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨ ਜਥੇਬੰਦੀ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਪਿੰਡ ਸੀਲੋ ਵਿਖੇ ਸੁਰਜੀਤ ਸਿੰਘ ਸੀਲੋ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਨੂੰਨ ਕਿਸਾਨ ਵਿਰੋਧੀ ਹਨ ਇਹਨਾ ਕਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਹੋਰ ਨਿੱਘਰ ਜਾਵੇਗੀ ਤੇ ਦੇਸ਼ ਤਬਾਹੀ ਦੇ ਕੰਢੇ ਤੇ ਚਲਾ ਜਾਵੇਗਾ । ਉਹਨਾ ਕਿਹਾ ਕਿ ਦੇਸ਼ ਦੇ ਲੋਕ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ । ਉਹਨਾ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਹਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਸਾਬਕਾ ਸਰਪੰਚ ਭੁੱਟਾ, ਸਾਬਕਾ ਸਰਪੰਚ ਧਰਮਜੀਤ ਸਿੰਘ ਸੀਲੋ ਖ਼ੁਰਦ , ਮਨਜਿੰਦਰ ਸਿੰਘ ਸੀਲੋ , ਸਰਪੰਚ ਦਵਿੰਦਰ ਸਿੰਘ ਸੀਲੋ ਕਲਾ , ਅਮਨ ਬੂਲ , ਦੀਪ ਟਿੱਬਾ ਆਦਿ ਹਾਜ਼ਰ ਸਨ।
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜੋਧਾਂ ਵਿਖੇ ਸਾੜਿਆ ਮੋਦੀ ਦਾ ਪੁਤਲਾ
ਕਿਸਾਨ ਤੇ ਲੋਕ ਵਿਰੋਧੀ ਪਾਸ ਕੀਤੇ ਤਿੰਨੇ ਕਾਨੂੰਨ ਰੱਦ ਕੀਤੇ ਜਾਣ-ਗੁੱਜਰਵਾਲ
ਅੱਜ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਕਸਬਾ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਤੇ ਲੋਕ ਵਿਰੋਧੀ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ । ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਲੁਧਿਆਣਾ ਤਹਿਸੀਲ ਦੇ ਪ੍ਰਧਾਨ ਬਲਦੇਵ ਸਿੰਘ ਧੂਰਕੋਟ , ਜ: ਸਕੱਤਰ ਅਮਰਜੀਤ ਸਿੰਘ ਸਹਿਜਾਦ , ਬੂਟਾ ਸਿੰਘ ਸਰਾਭਾ ਤੇ ਸਿਕੰਦਰ ਸਿੰਘ ਹਿਮਾਯੂਪੁੱਰ ਨੇ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਹੋਰ ਘਾਟੇ ਵਿੱਚ ਜਾਵੇਗੀ । ਇਹਨਾ ਕਾਨੂੰਨ ਦੇ ਕਰਕੇ ਦੇਸ਼ ਵਿੱਚ ਮਹਿੰਗਾਈ , ਬੇਰੁਜ਼ਗਾਰੀ , ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਵੇਗੀ । ਉਹਨਾ ਮੰਗ ਕੀਤੀ ਕਿ ਇਹ ਕਨੂੰਨ ਵਾਪਸ ਲਏ ਜਾਣ । ਉਹਨਾ ਕਿਹਾ ਕਿ ਕਿਸਾਨ ਤੇ ਪੰਜਾਬ ਦੇ ਲੋਕ 25 ਸਤੰਬਰ ਨੂੰ ਪੰਜਾਬ ਬੰਦ ਕਰਨਗੇ ਅਤੇ ਮੋਦੀ ਸਰਕਾਰ ਨੂੰ ਇਹ ਕਨੂੰਨ ਵਾਪਸ ਲੈਣ ਤੇ ਮਜ਼ਬੂਰ ਕਰ ਦੇਣ ਗੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਮੋਨੂੰ , ਦਵਿੰਦਰ ਸਿੰਘ ਰਾਣਾ ਲਤਾਲਾ , ਅਮਰੀਕ ਸਿੰਘ ਮੀਕਾ ਜੋਧਾਂ , ਮਨਪਿੰਦਰ ਸਿੰਘ ਮਨਸੂਰਾਂ , ਚਮਕੌਰ ਸਿੰਘ ਸੇਖੋ ਛਪਾਰ , ਲੱਖਾਂ ਖੰਡੂਰ , ਰੁਪਿੰਦਰ ਸਿੰਘ ਰਤਨਾਂ , ਹਰਜਿੰਦਰ ਸਿੰਘ , ਪ੍ਰੇਮ ਸਿੰਘ , ਮੇਜਰ ਸਿੰਘ , ਕਾਲਾ , ਨਿਰਮਲ ਸਿੰਘ ( ਸਾਰੇ ਜੋਧਾਂ ) , ਭੋਲਾ , ਰਾਜੂ ਖੰਡੂਰ , ਬਲਵੀਰ ਸਿੰਘ ਆਦਿ ਹਾਜ਼ਰ ਸਨ ।