Showing posts with label Journalists. Show all posts
Showing posts with label Journalists. Show all posts

Saturday, 18 February 2023

ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਲਗਾਤਾਰ ਵੱਧ ਰਹੀ ਹੈ ਮੀਡੀਆ ਏਕਤਾ

Saturday 18th February 2023 at 07:09 PM WhatsApp

ਪੱਤਰਕਾਰ ਯੂਨੀਅਨ ਦੀ ਖਰੜ ਮੀਟਿੰਗ ਦੌਰਾਨ ਵਿਚਾਰੇ ਗਏ ਅਹਿਮ ਮੁੱਦੇ 

 ਨਿਰਪੱਖ ਪੱਤਰਕਾਰਤਾ ਉੱਤੇ ਸਰਕਾਰੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ


ਖਰੜ:18 ਫਰਵਰੀ 2023: (*ਹਰਨਾਮ ਸਿੰਘ ਡੱਲਾ//ਲੋਕ ਮੀਡੀਆ ਮੰਚ)::

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੀ  ਮੀਟਿੰਗ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ੍ਰੀ ਸਰਬਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਖਰੜ ਦੇ ਮਿਉਂਸਪਲ ਪਾਰਕ ਵਿੱਚ ਹੋਈ। ਯੂਨੀਅਨ ਨੇ ਭਾਰਤ ਸਰਕਾਰ ਅਤੇ ਸੁਬਾਈ ਸਰਕਾਰਾਂ ਵਲੋਂ ਨਿਰਪੱਖ ਪੱਤਰਕਾਰਤਾ ਉੱਤੇ ਕੀਤੇ ਜਾਂਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਯੂਨੀਅਨ ਨੇ ਕੇਂਦਰ ਸਰਕਾਰ ਵਲੋਂ ਬੀ ਬੀ ਸੀ ਵਲੋਂ ਗੁਜਰਾਤ ਸਮੂਹਿਕ ਕਤਲੇਆਮ ਦੀ ਰਿਪੋਰਟ ਦੇਣ ਤੋਂ ਬਾਅਦ, ਬਦਲੇ ਦੀ ਭਾਵਨਾ ਨਾਲ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆ ਨੂੰ ਪ੍ਰੈਸ ਦੀ ਆਵਾਜ਼ ਕੁਚਲਣ ਵਜੋਂ ਦੇਖਦਿਆਂ ਇਨ੍ਹਾਂ ਛਾਪਿਆ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਤੋਂ ਬਿਨਾਂ ਸੂਬਾ ਮਹਾਰਾਸ਼ਟਰ ਵਿੱਚ ਇੱਕ ਪੱਤਰਕਾਰ ਦੀ ਹੱਤਿਆ ਅਤੇ ਜਲੰਧਰ ਵਿੱਚ ਨਵਾਂ ਜ਼ਮਾਨਾ ਦੇ ਪੱਤਰਕਾਰ ਰਾਜੇਸ਼ ਥਾਪਾ ਉੱਤੇ ਹੋਏ ਗੁੰਡਾ ਹਮਲੇ ਦੀ ਵੀ ਨਿੰਦਾ ਕੀਤੀ ਗਈ ਹੈ।

ਯੂਨੀਅਨ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਨੇ ਪ੍ਰੈੱਸ ਦੇ ਨਾਂ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਅਤੇ ਪੱਤਰਕਾਰਾਂ ਦੇ ਬੋਲਣ ਦੇ ਅਧਿਕਾਰ ਉੱਤੇ ਹਮਲੇ ਕਰ ਰਹੀ ਹੈ ਅਤੇ ਸੰਵਿਧਾਨ ਦੀ ਧਾਰਾ 19 ਦੀ ਉਲੰਘਣਾ ਕਰਕੇ ਆਜ਼ਾਦ ਪੱਤਰਕਾਰਤਾ ਉੱਤੇ ਵੀ ਹਮਲੇ ਕਰ ਰਹੀ ਹੈ। ਇਸ ਸਮੇਂ ਸ੍ਰੀ ਵੱਸਣ ਸਿੰਘ ਗੁਰਾਇਆ, ਮੇਜਰ ਸਿੰਘ ਪੰਜਾਬੀ,ਰੈਕਟਰ ਕਥੂਰੀਆ, ਰਾਜਵੀਰ ਸੈਣੀ ਅਤੇ ਕਾਰਤਿਕਾ ਵੀ ਹਾਜ਼ਰ ਸਨ।  ਉਨ੍ਹਾਂ ਪੰਜਾਬ ਦੇ ਪ੍ਰੈਸ ਕਲੱਬਾਂ ਅਤੇ ਪੱਤਰਕਾਰਾਂ ਦੀਆਂ ਯੂਨੀਅਨਾਂ ਨੂੰ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਲਈ ਇੱਕ ਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਵੀ ਦਿੱਤਾ। 

ਇਕ ਹੋਰ ਫ਼ੈਸਲਾ ਲੈਂਦਿਆਂ ਯੂਨੀਅਨ ਨੇ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਇੱਕ ਸੈਮੀਨਾਰ 11 ਮਾਰਚ 2023 ਨੂੰ ਮੋਹਾਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਯੂਨੀਵਰਸਿਟੀ ਦੀਆਂ ਸਕਾਲਰ ਔਰਤਾਂ, ਲੇਖਕ, ਪੱਤਰਕਾਰ ਅਤੇ ਹੋਰ ਬੁੱਧੀਜੀਵੀ ਲੋਕਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।

*ਹਰਨਾਮ ਸਿੰਘ ਡੱਲਾ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਹਨ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, 10 June 2015

ਪੱਤਰਕਾਰ ਲੈ ਕੇ ਜਾਣਗੇ ਸ਼ਹੀਦ ਜੋਗਿੰਦਰ ਸਿੰਘ ਦਾ ਮਾਮਲਾ ਜਨਤਾ ਤੱਕ

ਪੱਤਰਕਾਰਾਂ ਨੇ ਕੀਤੀ ਪੱਤਰਕਾਰਾਂ ਦੇ ਹੱਕਾਂ ਲਈ ਸੰਘਰਸ਼ ਦੀ ਸ਼ੁਰੁਆਤ   
ਲੁਧਿਆਣਾ: 10 ਜੂਨ 2015: (ਲੋਕ ਮੀਡੀਆ ਮੰਚ):
ਇਸ ਤੋਂ ਘਬਰਾਏ ਸਨ ਯੂਪੀ ਦੇ ਮੰਤਰੀ
ਲੁਧਿਆਣਾ ਦੇ ਪੱਤਰਕਾਰਾਂ ਦੀ ਇੱਕ ਸਰਗਰਮ ਜੱਥੇਬੰਦੀ "ਪ੍ਰੈਸ ਲਾਇਨਜ਼ ਕਲੱਬ" ਨੇ ਜਦੋਂ ਪ੍ਰੈਸ ਕਲੱਬ ਦੇ ਗਠਨ ਨੂੰ ਲੈ ਕੇ ਪੂਰੇ ਜ਼ਿਲੇ ਦੇ ਪੱਤਰਕਾਰਾਂ ਨੂੰ ਇੱਕ ਮੰਚ ਤੇ ਲਿਆਉਣ ਦੀ ਰਾਏ ਦਿੱਤੀ ਤਾਂ ਬਾਕੀ ਦੀਆਂ ਸਹਿਯੋਗੀ ਸੰਸਥਾਵਾਂ ਨੇ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ ਪਰ ਸਰਕਾਰੀ ਸਰਪ੍ਰਸਤੀ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਨੂੰ ਇਹ ਗੱਲ ਚੰਗੀ ਨ ਲੱਗੀ। ਇਸੇ ਦੌਰਾਨ ਸ਼ਾਹਜਹਾਂਪੁਰ ਦੇ ਇੱਕ ਪੱਤਰਕਾਰ ਜੋਗਿੰਦਰ ਸਿੰਘ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ। ਇਹ ਕਰਤੂਤ ਗੂੰਡਾ ਅਨਸਰਾਂ ਨੇ ਨਹੀਂ ਕੀਤੀ ਬਲਕਿ ਯੂਪੀ ਪੁਲਿਸ ਦੀ ਸਰਪ੍ਰਸਤੀ ਹੇਠ ਸਿਰੇ ਚਾੜ੍ਹੀ ਗਈ। ਬੁਰੀ ਤਰਾਂ ਝੁਲਸੇ ਪੱਤਰਕਾਰ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ ਜਿੱਥੇ 8 ਜੂਨ 2015 ਦੀ ਸ਼ਾਮ ਨੂੰ ਉਸਦੀ ਮੌਤ ਹੋ ਗਈ। "ਪ੍ਰੈਸ ਲਾਇਨਜ਼ ਕਲੱਬ" ਅਤੇ "ਜਰਨਲਿਸਟ ਪ੍ਰੈਸ ਕੋਂਸਿਲ" ਨੇ ਤੁਰੰਤ ਇਸਦਾ ਗੰਭੀਰ ਨੋਟਿਸ ਲੈਂਦਿਆ ਸਾਰੇ ਮਾਮਲੇ ਦਾ ਵੇਰਵਾ ਤੁਰੰਤ ਯੂਪੀ ਤੋਂ ਮੰਗਵਾਇਆ ਅਤੇ 9 ਜੂਨ ਨੂੰ ਕਵਰੇਜ ਬਾਈਕਾਟ ਦੀ ਕਾਲ ਵੀ ਦੇ ਦਿੱਤੀ। ਇਹ ਸਭ ਕੁਝ ਉਸ ਨਾਜ਼ੁਕ ਹਾਲਤ ਵਿੱਚ ਹੋਇਆ ਜਦੋਂ ਯੂਪੀ ਦੇ ਕੁਝ ਸਰਕਾਰ ਸਮਰਥਕ ਪੱਤਰਕਾਰ ਏਥੋਂ ਤੱਕ ਆਖ ਆਏ ਕਿ ਸ਼ਹੀਦ ਹੋਇਆ ਜਰਨਲਿਸਟ ਪੱਤਰਕਾਰ ਹੀ ਨਹੀਂ ਸੀ। ਇਹਨਾਂ ਲੋਕਾਂ ਨੂੰ ਖੁੰਦਕ ਕਢਣ ਦਾ ਮੌਕਾ ਮਿਲ ਗਿਆ ਸੀ। ਖੁੰਦਕ ਇਸ ਗੱਲ ਦੀ ਕਿ ਉਹ ਇਹਨਾਂ ਅਖੌਤੀ ਵੱਡੇ ਪੱਤਰਕਾਰਾਂ ਦੀ ਸੌਦੇਬਾਜ਼ੀ ਮੁਤਾਬਿਕ ਨਹੀਂ ਸੀ ਚਲਦਾ। ਜਿਹੜੀ ਖਬਰ ਉਹਨਾਂ ਲੁਕਾਈ ਹੁੰਦੀ ਉਸਨੂੰ ਉਹ ਨਸ਼ਰ ਕਰ ਦੇਂਦਾ। ਜੇ ਅਖਬਾਰ ਨਾ ਛਾਪਦੀ ਤਾਂ ਉਹ ਫੇਸਬੁਕ ਤੇ ਆਪਣੀ ਪ੍ਰੋਫਾਈਲ ਵਿੱਚ ਸਾਰਾ ਭਾਂਡਾ ਭੰਨ ਦੇਂਦਾ। ਇਹਨਾਂ ਗੱਲਾਂ ਕਰਕੇ ਹੀ ਸੋਸ਼ਲ ਮੀਡੀਆ ਨੂੰ ਸੱਤਾ-ਸਿਆਸਤ ਅਤੇ ਸਮਾਜ ਦੇ ਬਹੁਤ ਸਾਰੇ ਹਿੱਸੇ ਕਿਸੇ ਮੁਸੀਬਤ ਵਾਂਗ ਦੇਖ ਰਹੇ ਹਨ। ਜਦੋਂ ਉਸਦੀ ਮੌਤ ਤੇ ਵੀ ਇਹਨਾਂ ਵੱਡੇ ਅਖਵਾਉਣ ਵਾਲੀਆਂ ਨੂੰ ਸ਼ਰਮ ਨਹੀਂ ਆਈ ਤਾਂ ਫਿਰ ਅੱਗੇ ਆਏ ਉਹ ਲੋਕ ਜਿਹੜੇ ਜੋਗਿੰਦਰ ਸਿੰਘ ਦੀ ਦਲੇਰੀ ਅਤੇ ਇਮਾਨਦਾਰੀ ਤੋਂ ਵਾਕਿਫ਼ ਸਨ। 
ਉਹਨਾਂ ਆਵਾਜ਼ ਬੁਲੰਦ ਕੀਤੀ ਸੋਸ਼ਲ ਮੀਡੀਆ  ਰਾਹੀਂ। ਹੱਕ ਸਚ ਅਤੇ ਇਨਸਾਫ਼ ਦੀ ਇਸ ਆਵਾਜ਼ ਨੂੰ ਹੁੰਗਾਰਾ ਭਰਦਿਆਂ ਹਮਾਇਤ ਦੀ ਇੱਕ ਲਹਿਰ ਖੜੀ ਹੋਈ ਲੁਧਿਆਣਾ ਵਿੱਚ ਅਤੇ ਦੇਖਦੇ ਹੀ ਦੇਖਦੇ ਇਸਦਾ ਦਾਇਰਾ ਵਧ ਗਿਆ। ਇਸ ਬੇਕਿਰਕ ਕਤਲ ਦੇ ਵਿਰੋਧ ਵੱਜੋਂ 9 ਜੂਨ ਦੀ ਸਫਲ ਹੜਤਾਲ ਤੋਂ ਬਾਅਦ  ਦਾ ਇੱਕ  ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ ਅੱਗਰਵਾਲ ਨੂੰ ਮਿਲਿਆ। ਬਹੁਤ ਸਾਰੇ ਪ੍ਤ੍ਤ੍ਰਕਰ ਉਚੇਚਾ ਪੁੱਜੇ।  ਕਾਲੇ ਬੀਨਨੇ ਲਾ ਕੇ ਆਪਣਾ ਰੋਸ ਪ੍ਰਗਟਾਇਆ ਅਤੇ ਡੀਸੀ ਰਹਿਣ ਆਪਣਾ ਮੰਗ ਪੱਤਰ ਪ੍ਰਧਾਨ ਮੰਤਰੀ ਤੱਕ ਭੇਜਿਆ। ਇਸ ਮੌਕੇ ਕਈ ਮੀਡੀਆ ਵਾਲੇ ਨਹੀਂ ਵੀ ਆ ਸਕੇ ਜਿਹਨਾਂ ਨੇ ਆਪਣੀ ਮਜਬੂਰੀ ਫੋਨ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਪ੍ਰਗਟ ਵੀ ਕੀਤੀ ਪਰ ਕੁਝ ਹਿੱਸਾ ਉਹ ਵੀ ਸੀ ਜਿਹੜਾ ਸੁਚੇਤ ਰੂਪ ਵਿੱਚ ਗੈਰ ਹਾਜਰ ਰਿਹਾ। ਬੇਇਨਸਾਫੀ ਦੇ ਖਿਲਾਫ਼ਅਜਿਹੀ ਗੈਰ ਹਾਜ਼ਿਰੀ ਇਤਿਹਾਸ ਵਿੱਚ ਪਹਿਲਾਂ ਵੀ ਹੁੰਦੀ ਆਈ ਹੈ।  ਸਚ ਬੋਲਣ ਲਈ ਜਿਹੜਾ ਜਿਗਰਾ ਚਾਹੀਦਾ ਹੁੰਦਾ ਹੈ ਉਹ ਸਾਰਿਆਂ ਦੀ ਕਿਸਮਤ ਵਿੱਚ ਵੀ ਨਹੀਂ ਹੁੰਦਾ। ਇਸਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਫਿਲਹਾਲ ਮਾਮਲਾ ਸ਼ਹੀਦ ਕੀਤੇ ਗਏ ਪੱਤਰਕਾਰ ਜੋਗਿੰਦਰ ਸਿੰਘ ਦਾ। 
ਜੋਗਿੰਦਰ ਸਿੰਘ ਦੀ ਮੌਤ ਅਤੇ ਸਬੰਧਿਤ ਆਰੋਪੀਆਂ ਖਿਲਾਫ਼ ਐਕਸ਼ਨ ਦਾ ਐਲਾਨ ਹੋ ਜਾਨ ਦੇ ਬਾਵਜੂਦ ਹਕੀਕਤ ਇਹ ਹੈ ਕਿ ਸਬੰਧਿਤ ਮੰਤਰੀ ਅਜੇ ਵੀ ਮੀਡੀਆ ਨੂੰ ਡਰਾ ਧਮਕਾ ਰਿਹਾ ਹੈ। ਇਹ ਚਿੰਤਾਜਨਕ ਪ੍ਰਗਟਾਵਾ "ਜਰਨਲਿਸਟ ਪ੍ਰੈਸ ਕੋਂਸਿਲ" ਨਾਪਨੇ ਸੂਤਰਾਂ ਦੇ ਹਵਾਲੇ ਨਾਲ ਕੀਤਾ ਹੈ। ਲੋਕ ਮੀਡੀਆ ਮੰਚ ਨਾਲ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਜੇ ਪੀ ਸੀ ਨੇ ਦੱਸਿਆ ਉਹਨਾਂ ਨੂੰ ਸਬੰਧਿਤ ਪੱਤਰਕਾਰਾਂ ਨੇ ਇਸ ਬਾਰੇ ਜਾਣੂ  ਕਰਾਇਆ ਹੈ ਪਰ ਇਸਦੇ ਬਾਵਜੂਦ ਇਸ ਅੰਦੋਲਨ ਨੂੰ ਚਲਾ ਰਹੀ ਮੀਡੀਆ ਟੀਮ ਦੇ ਹੋਂਸਲੇ ਬੁਲੰਦ ਹਨ। ਹੁਣ ਦੇਖਣਾ ਹੈ ਕਿ ਇਸ ਅੰਦੋਲਨ ਨਾਲ ਜੁੜੇ ਸਾਰੇ ਮੀਡੀਆ ਵਾਲੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਸਰਕਾਰ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ? 
ਇਸ ਸਾਰੇ ਘਟਨਾਕ੍ਰਮ ਦੌਰਾਨ ਲੁਧਿਆਣਾ ਦੇ ਜਿਹਨਾਂ ਪੱਤਰਕਾਰਾਂ ਨੇ ਇਸਨੂੰ ਆਮ ਜਨਤਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ ਓਹ ਸਾਰੇ ਵਧਾਈ ਦੇ ਪਾਤਰ ਹਨ ਕਿਓਂਕਿ ਉਹਨਾਂ ਨੇ ਹੀ ਪਛਾਣਿਆ ਹੈ ਕਿ ਜੇ ਹੁਣ ਵੀ ਨਾ ਬੋਲੇ ਤਾਂ ਫਿਰ ਕਿਸੇ ਦੀ ਵੀ ਵਾਰੀ ਆ ਸਕਦੀ ਹੈ। 
ਅੱਜ ਡੀਸੀ ਨੂੰ ਮਿਲਣ ਵੇਲੇ ਬੱਲੀ ਬਰਾੜ, ਬਲਵੀਰ ਸਿਧੂ, ਸੰਜੀਵ ਸ਼ਰਮਾ, ਸੰਤ ਗੋਗਨਾ, ਆਰ ਵੀ ਸਮਰਾਟ, ਰਘਬੀਰ, ਬਲਬੀਰ ਮਲਹੋਤਰਾ, ਸਰਪਾਲ, ਸੰਜੀਵ ਮੋਹਿਨੀ, ਗੁਰਪ੍ਰੀਤ ਮਹਿਦੂਦਾਂ, ਸਰਬਜੀਤ ਲੁਧਿਆਣਵੀ,  ਮਨਜੀਤ ਸਿੰਘ ਡੁਗਰੀ, ਵਰਿੰਦਰ ਕੁਮਾਰ ਅਤੇ ਕਈ ਹੋਰ ਵੀ ਸ਼ਾਮਿਲ ਸਨ। 


Thursday, 30 April 2015

ਇਸਲਾਮਿਕ ਸਟੇਟ ਨੇ ਕੀਤਾ ਟਿਊਨੀਸ਼ੀਆ ਦੇ ਦੋ ਪੱਤਰਕਾਰਾਂ ਦਾ ਕਤਲ

ਆਓ ਮਈ ਦਿਵਸ ਮੌਕੇ ਕਲਮ ਦੇ ਕਿਰਤੀਆਂ ਦੀ ਵੀ ਸਾਰ ਲਈਏ
ਲੁਧਿਆਣਾ: 30 ਅਪ੍ਰੈਲ 2015: (ਰੈਕਟਰ ਕਥੂਰੀਆ//ਲੋਕ ਮੀਡੀਆ ਮੰਚ): 
ਕੋਈ ਵੇਲਾ ਸੀ ਜਦੋਂ ਜ਼ੁਲਮਾਂ  ਦਾ ਸ਼ਿਕਾਰ ਹੋਏ ਬੇਬਸ ਲੋਕਾਂ ਦੀ ਹਾਲਤ ਦੇਖਣ ਕੋਈ ਪੱਤਰਕਾਰ ਪੁੱਜ ਜਾਂਦਾ ਸੀ ਤਾਂ ਉਹਨਾਂ ਦੇ ਚਿਹਰਿਆਂ 'ਤੇ ਰੌਨਕ ਆ ਜਾਂਦੀ ਸੀ। ਡਾਂਗਾਂ ਅਤੇ ਗੋਲੀਆਂ ਦੇ ਬਾਵਜੂਦ ਉਹਨਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਸਨ। ਸੰਘਰਸ਼ਾਂਵਿੱਚ ਸ਼ਹਾਦਤ ਦਾ ਜਾਮ ਵੀ ਉਹਨਾਂ ਨੂੰ ਚੰਗਾ ਲੱਗਣ ਲੱਗ ਜਾਂਦਾ ਕਿਓਂਕਿ ਉਹਨਾਂ ਨੂੰ ਯਕੀਨ ਹੁੰਦਾ ਕਿ ਉਹਨਾਂ ਨਾਲ ਹੋਈਆਂ ਵਧੀਕੀਆਂ ਦੀ ਖਬਰ ਉੱਥੇ ਪੁੱਜਿਆ ਰਿਪੋਰਟ ਜਰੁਰ ਦੁਨੀਆ ਤੱਕ ਪਹੁੰਚਾਵੇਗਾ। ਉਸ ਵੇਲੇ ਦੇ ਰਿਪੋਰਟਰ ਅੱਜ ਕਲ੍ਹ ਦੇ ਆਧੁਨਿਕ ਕੈਮਰਿਆਂ, ਮੋਬਾਈਲ  ਫੋਨਾਂ ਅਤੇ ਲੈਪਟੋਪਾਂ  ਨਾਲ ਲੈਸ ਨਹੀਂ ਸਨ ਹੁੰਦੇ ਪਰ ਉਹਨਾਂ ਦਾ ਇਖਲਾਕ਼ ਬਹੁਤ ਬੁਲੰਦ ਹੁੰਦਾ ਸੀ। ਆਮ ਤੌਰ ਤੇ ਓਹ ਕਿਸੇ ਕੋਲੋਂ ਚਾਹ ਦਾ ਕੱਪ ਵੀ ਨਾ ਪੀਂਦੇ ਅਤੇ ਨਾ ਹੀ ਕਿਸੇ ਦੀ ਹਿੰਮਤ ਹੁੰਦੀ ਕਿ ਉਹਨਾਂ ਨੂੰ ਅਜਿਹੀ ਪੇਸ਼ਕਸ਼ ਦੀ ਜੁਰਅਤ ਕਰ ਜਾਵੇ। ਚੰਗੇ ਲੋਕ ਅੱਜ ਵੀ ਨਹੀਂ ਮੁੱਕੇ ਪਰ ਕੁਲ ਮਿਲਾ ਕੇ ਇਸ ਕਿੱਤੇ ਦੀ ਸਾਖ ਡਿੱਗਦੀ ਚਲੀ ਗਈ। ਵੱਡੀਆਂ ਵੱਡੀਆਂ ਅਖਬਾਰਾਂ ਵੱਡੇ ਵੱਡੇ ਇਸ਼ਤਿਹਾਰ ਛਪਦੀਆਂ ਹਨ---ਜੀ ਅਸੀਂ ਪੇਡ ਨਿਊਜ਼ ਨਹੀਂ ਛਾਪਦੇ---ਤੇ ਲੋਕ ਇਹਨਾਂ ਨੂੰ ਪੜ੍ਹ ਕੇ ਮੁਚਕੜੀ ਜਹੀ ਵਿੱਚ ਹੱਸ ਪੈਂਦੇ ਹਨ ਕਿਓਂਕਿ ਉਹਨਾਂ ਨੂੰ ਹਕੀਕਤ ਪਤਾ ਹੁੰਦੀ ਹੈ। ਕਿਸੇ ਪੱਤਰਕਾਰ ਨਾਲ ਕੋਈ ਵਧੀਕੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸੜਕਾਂ ਤੇ ਆ ਕੇ ਰੋਸ ਪ੍ਰਗਟਾਉਣਾ ਪੈਂਦਾ ਹੈ।  
ਇਹ ਸਭ ਕੁਝ ਮੈਨੂੰ ਯਾਦ ਆਇਆ ਟਿਊਨੀਸ਼ੀਆ ਤੋਂ ਆਈਆਂ ਖਬਰਾਂ ਪੜ੍ਹ ਕੇ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਟਿਊਨੀਸ਼ੀਆ ਦੇ ਦੋ ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਪੱਤਰਕਾਰਾਂ ਨੂੰ ਪਿਛਲੇ ਸਾਲ ਅਗਵਾ ਕੀਤਾ ਗਿਆ ਸੀ। ਅਗਵਾ ਵਾਲੇ ਸਮੇਂ ਤੋਂ ਹੀ ਉਹਨਾਂ ਦੇ ਪਰਿਵਾਰ ਅਤੇ ਸਾਥੀ ਕਿਸੇ ਅਜਿਹੀ ਅਨਹੋਣੀ ਦੀ ਆਸ਼ੰਕਾ ਵਿੱਚ ਬਾਰ ਬਾਰ ਮਰ ਰਹੇ ਸਨ। ਲਿਬੀਆ ਸਰਕਾਰ ਨੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਟਿਊਨੀਸ਼ੀਆ ਦੇ ਅਧਿਕਾਰੀਆਂ ਮੁਤਾਬਿਕ ਟਿਊਨੀਸ਼ੀਆਈ ਸਰਕਾਰ ਇਸ ਮਾਮਲੇ 'ਤੇ ਤੁਰੰਤ ਚਰਚਾ ਕਰਨ ਲਈ ਇਕ ਵਫ਼ਦ ਨੂੰ ਲਿਬੀਆ ਭੇਜੇਗੀ। ਸੋਫੀਆਨ ਚੌਰਾਬੀ ਤੇ ਨਾਧਿਰ ਕਤਾਰੀ ਨਾਮਕ ਦੋ ਪੱਤਰਕਾਰਾਂ ਨੂੰ ਅੱਠ ਮਹੀਨੇ ਪਹਿਲਾ ਇਸਲਾਮਿਕ ਸਟੇਟ ਨੇ ਅਗਵਾ ਕਰ ਲਿਆ ਸੀ । ਇਸ ਖਬਰ ਨਾਲ ਉਹਨਾਂ ਦੇ ਪਰਿਵਾਰ ਵੀ ਸਦਮੇ ਵਿੱਚ ਹਨ ਅਤੇ ਅਤੇ ਸਾਥੀ ਵੀ। ਭਾਵੇਂ ਲਿਬੀਆ ਦੇ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਇਨ੍ਹਾਂ ਦੋ ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ ਇਸ ਸਮੂਹ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਗ੍ਰਿਫਤਾਰੀ ਨਾਲ ਹਮੇਸ਼ਾਂ ਲਈ ਤੁਰ ਗਏ ਪੱਤਰਕਾਰ ਕਦੇ ਵਾਪਿਸ ਨਹੀਂ ਆਉਣਗੇ। 
ਇਹ ਪੱਤਰਕਾਰ ਹੀ ਹਨ ਜਿਹੜੇ ਆਪਣੇ ਸੁੱਖ ਆਰਾਮ ਨੂੰ ਤਿਆਗ ਕੇ ਲੋਕਾਂ ਲੈ ਕੰਮ ਕਰਦੇ ਹਨ।  ਵੱਡੇ ਵੱਡੇ ਚੈਨਲ ਅਤੇ ਵੱਡੀਆਂ ਵੱਡੀਆਂ ਅਖਬਾਰਾਂ ਏਅਰ ਕੰਡੀਸ਼ਨਰਾਂ ਵਾਲੇ ਕਮਰਿਆਂ  ਬੈਠੇ ਮਾਲਕਾਂ ਜਾਂ ਉਹਨਾਂ ਦੇ ਭਾਈਵਾਲਾਂ ਨਾਲ ਨਹੀਂ ਬਲਕਿ ਉਹਨਾਂ ਜਾਂਬਾਜ਼ ਪੱਤਰਕਾਰਾਂ ਦੇ ਸਿਰ ਹੀ ਚੱਲਦੇ ਹਨ ਜਿਹੜੇ ਮੀਂਹ ਹੋਵੇ ਜਾਂ ਨ੍ਹੇਰੀ ਇੱਕ ਫੋਨ ਆਉਂਦਿਆਂ ਹੀ ਕਵਰੇਜ ਲਈ ਨਿਕਲ ਤੁਰਦੇ ਹਨ। ਕਈ ਵਾਰ ਕਵਰੇਜ ਏਹੋ ਜਹੇ ਮਾਮਲਿਆਂ ਦੀ ਹੁੰਦੀ ਹੈ ਜਿੱਥੋਂ ਉਹ ਕਦੇ ਘਰ ਨਹੀਂ ਪਰਤਦੇ ਜਿਵੇਂ ਕਿ ਟਿਊਨੀਸ਼ੀਆ ਵਿੱਚ ਹੋਇਆ ਹੈ। ਨਿਖੇਧੀਆਂ ਹੋਣਗੀਆਂ, ਸ਼ਾਇਦ ਉਹਨਾਂ ਨੂੰ ਕੋਈ ਮੁਆਵਜ਼ਾ ਜਾਂ ਐਵਾਰਡ ਵੀ ਮਿਲ ਜਾਵੇ ਪਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦਾ ਪਿਤਾ ਕਦੇ ਨਹੀਂ ਮਿਲ ਸਕੇਗਾ। ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦਾ ਉਹ ਸਪੁੱਤਰ ਕਦੇ ਨਹੀਂ ਮਿਲੇਗਾ।  ਕਿਸੇ ਪਤਨੀ ਦਾ ਸੁਆਗ, ਕਿਸੇ ਭੈਣ ਦਾ ਭਰਾ ਹਮੇਸ਼ਾਂ ਲਈ ਖੋਹ ਲਿਆ ਗਿਆ। ਆ ਰਹੀਆਂ ਖਬਰਾਂ ਮੁਤਾਬਿਕ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਹੁਣ ਸਿਰਫ ਇਹਨਾਂ ਹੱਤਿਆਵਾਂ ਦੀ ਪੁਸ਼ਟੀ ਹੀ ਹੋਈ ਹੈ। ਇਹ ਹੋਏ ਜਾਂ ਬਹੁਤ ਪਹਿਲਾਂ--ਇਹ ਗੱਲ ਜਿਆਦਾ ਮਹੱਤਵ ਨਹੀਂ ਰੱਖਦੀ ਕਿ ਇਹ ਕਤਲ ਹੁਣੇ ਜਹੇ ਹੋਏ ਜਾਂ ਬਹੁਤ ਪਹਿਲਾਂ। ਮੁੱਦਾ ਇਹ ਹੈ ਕਿ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਮੀਡੀਆ ਲਗਾਤਾਰ ਖਤਰਿਆਂ ਵਿੱਚ ਹੈ ਅਤੇ ਪਛਾਣ ਪੱਤਰ ਲੈਣ ਵਰਗੇ ਹੱਕੀ ਅਧਿਕਾਰਾਂ ਦੇ ਮਾਮਲੇ ਵਿੱਚ ਬਲੈਕਮੇਲ ਕੀਤਾ ਜਾ ਰਿਹਾ ਹੈ। ਅੱਜਕਲ੍ਹ ਸਭਿਅਕ ਯੁਗ ਗਈ।  ਇਸਲਾਮਿਕ ਸਟੇਟ ਵਾਲੇ ਸਿਰ ਕਲਮ ਕਰਦੇ ਹਾਂ ਜਾਂ ਗੋਲੀ ਮਾਰ ਦੇਂਦੇ ਹਨ ਪਰ ਸਭਿਅਕ ਸਮਾਜ ਵਿੱਚ ਉਹਨਾਂ ਨੂੰ ਕਿਸੇ ਸੜਕ ਹਾਦਸੇ ਵਿੱਚ ਜਾਂ ਕਿਸੇ ਐਂਟੀ ਸੋਸ਼ਲ ਐਲੀਮੈਂਟ ਕੋਲੋਂ ਹਮਲਾ ਕਰਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।  ਇਹ ਗੱਲ ਵੱਖਰੀ ਹੈ ਕਿ ਅਜਿਹੇ ਮਾਮਲੇ ਅਕਸਰ ਦੱਬੇ ਰਹਿ ਜਾਂਦੇ ਹਨ। 
ਉਹਨਾਂ ਨੂੰ ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇੱਕ ਮੁਠ ਹੋਈਏ, ਇੱਕਜੁੱਟ ਹੋਈਏ। ਕਲ੍ਹ ਮਈ ਦਿਵਸ ਹੈ। ਆਓ ਕਲਮ ਦੇ ਕਿਰਤੀਆਂ ਨੂੰ ਇੱਕ ਕਰਕੇ ਸੰਕਲਪ ਕਰੀਏ ਕਿ ਅਸੀਂ ਵੀ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਹੈ।