ਪਤਨੀ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ 2 ਜੁਲਾਈ ਨੂੰ ਦੋਰਾਹਾ ਵਿਖੇ
ਦੋਰਾਹਾ: 1 ਜੁਲਾਈ 2023: (ਲੋਕ ਮੀਡੀਆ ਮੰਚ ਬਿਊਰੋ)::
ਦੋਰਾਹਾ ਵਿਖੇ ਰੋਜ਼ਾਨਾ ਨਵਾਂ ਜ਼ਮਾਨਾ ਦੇ ਪੱਤਰਕਾਰ ਹਰਮਿੰਦਰ ਸੇਠ ਨੂੰ ਉਸ ਵੇਲੇ ਡੂਂਘ ਸਦਮਾ ਲੱਗਿਆ ਜਦੋਂ ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਅਚਾਨਕ ਵਿਛੋੜਾ ਦੇ ਗਈ। ਉਹਨਾਂ ਦਾ ਅੰਤਿਮ ਸੰਸਕਾਰ ਦੋਰਾਹਾ ਵਿਖੇ ਹੀ ਕਰ ਦਿੱਤਾ ਗਿਆ ਅਤੇ ਭੋਗ ਦੀ ਰਸਮ ਦੋ ਜੁਲਾਈ ਨੂੰ ਦੋਰਾਹਾ ਵਿਖੇ ਕੀਤੀ ਜਾਣੀ ਹੈ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪੱਤਰਕਾਰ ਅਤੇ ਬੁਧੀਜੀਵੀ ਹਲਕਿਆਂ ਵੱਲੋਂ ਤਰੁਣ ਆਨੰਦ, ਪ੍ਰੋਫੈਸਰ ਲਵਲੀਨ ਬੈਂਸ,ਜੋਗਿੰਦਰ ਸਿੰਘ ਓਬਰਾਏ, ਜਸਵੀਰ ਝੱਜ, ਮਨਜੀਤ ਸਿੰਘ ਗਿੱਲ,ਮਨਪ੍ਰੀਤ ਮਾਂਗਟ, ਰੋਹਿਤ ਗੁਪਤਾ, ਨਰਿੰਦਰ ਕੁਮਾਰ ਆਨੰਦ, ਰਵਿੰਦਰ ਸਿੰਘ ਢਿੱਲੋਂ,ਵਿਪਨ ਭਾਰਦਵਾਜ, ਸੁਖਵੀਰ ਸਿੰਘ ਚੰਕੋਇਆ, ਸ਼ਿਵ ਵਿਨਾਇਕ, ਮੈਡਮ ਗੁਰਮੀਤ ਕੌਰ, ਜੋਗਿੰਦਰ ਸਿੰਘ ਕਿਰਤੀ, ਮੁਦਿਤ ਮਹਿੰਦਰਾ, ਪੰਕਜ ਸੂਦ, ਵਿਕਾਸ ਸੂਦ, ਪ੍ਰਗਟ ਸੇਹ, ਮਨਪ੍ਰੀਤ ਸਿੰਘ ਰਣਦਿਓ ਸਮੇਤ ਹੋਰ ਵੀ ਕਈ ਲੋਕ ਸ਼ਾਮਲ ਹੋਏ। ਲੁਧਿਆਣਾ ਤੋਂ ਐਮ ਐਸ ਭਾਟੀਆ,ਪ੍ਰਦੀਪ ਸ਼ਰਮਾ, ਰੈਕਟਰ ਕਥੂਰੀਆ, ਡੀ ਪੀ ਮੋੜ, ਰਮੇਸ਼ਰਤਨ, ਚਮਕੌਰਸਿੰਘ, ਵਿਜੇ ਕੁਮਾਰ ਅਤੇ ਕਈ ਹੋਰਾਂ ਨੇ ਵੀ ਸੋਗ ਸੁਨੇਹੇ ਭੇਜੇ।
ਸੰਤ ਨਿਰੰਕਾਰੀ ਮੰਡਲ ਦੋਰਾਹਾ ਵੱਲੋਂ ਭਾਈ ਸਾਹਿਬ ਗੁਰਮੇਲ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਸੰਬੰਧੀ ਦਸੇ ਪ੍ਰਗਰਾਮ ਮੁਤਾਬਕ ਇਹ ਰਸਮ ਦੋ ਜੁਲਾਈ ਨੂੰ ਕੀਤੀ ਜਾਣੀ ਹੈ। ਮੁੱਖੀ ਬ੍ਰਾਂਚ ਦੋਰਾਹਾ, ਭਾਈ ਸਾਹਿਬ ਹਰਮਿੰਦਰ ਸਿੰਘ ਜੀ ਸੇਠ..ਸੰਚਾਲਕ ਬ੍ਰਾਂਚ ਦੋਰਾਹਾ, ਭਾਈ ਸਾਹਿਬ ਜੀਤ ਸਿੰਘ ਜੀ ਸਿਖ਼ਸਕ.. ਬ੍ਰਾਂਚ ਦੋਰਾਹਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਅੰਤਿਮ ਅਰਦਾਸ ਦੀ ਇਹ ਰਸਮ 2 ਜੁਲਾਈ ਦਿਨ ਐਤਵਾਰ ਨਿਰੰਕਾਰੀ ਸਤਿਸੰਗ ਭਵਨ ਦੋਰਾਹਾ ਵਿਖੇ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ।
ਇਸ ਮੌਕੇ ਕਈ ਹੋਰਨਾਂ ਸੰਗਠਨਾਂ ਅਤੇ ਵਿਅਕਤੀਆਂ ਨੇ ਵੀ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ।
ਖੁਸ਼ੀ-ਗਮੀ ਦੇ ਮੌਕੇ ਵੀ ਲੋਕ ਮੀਡੀਆ ਮੰਚ ਲਈ ਆਰਥਿਕ ਸਹਾਇਤਾ ਦਾ ਫਰਜ਼ ਨਾ ਭੁੱਲੋ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment