ਆਓ ਮਈ ਦਿਵਸ ਮੌਕੇ ਕਲਮ ਦੇ ਕਿਰਤੀਆਂ ਦੀ ਵੀ ਸਾਰ ਲਈਏ
ਲੁਧਿਆਣਾ: 30 ਅਪ੍ਰੈਲ 2015: (ਰੈਕਟਰ ਕਥੂਰੀਆ//ਲੋਕ ਮੀਡੀਆ ਮੰਚ):

ਇਹ ਸਭ ਕੁਝ ਮੈਨੂੰ ਯਾਦ ਆਇਆ ਟਿਊਨੀਸ਼ੀਆ ਤੋਂ ਆਈਆਂ ਖਬਰਾਂ ਪੜ੍ਹ ਕੇ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਟਿਊਨੀਸ਼ੀਆ ਦੇ ਦੋ ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਪੱਤਰਕਾਰਾਂ ਨੂੰ ਪਿਛਲੇ ਸਾਲ ਅਗਵਾ ਕੀਤਾ ਗਿਆ ਸੀ। ਅਗਵਾ ਵਾਲੇ ਸਮੇਂ ਤੋਂ ਹੀ ਉਹਨਾਂ ਦੇ ਪਰਿਵਾਰ ਅਤੇ ਸਾਥੀ ਕਿਸੇ ਅਜਿਹੀ ਅਨਹੋਣੀ ਦੀ ਆਸ਼ੰਕਾ ਵਿੱਚ ਬਾਰ ਬਾਰ ਮਰ ਰਹੇ ਸਨ। ਲਿਬੀਆ ਸਰਕਾਰ ਨੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਟਿਊਨੀਸ਼ੀਆ ਦੇ ਅਧਿਕਾਰੀਆਂ ਮੁਤਾਬਿਕ ਟਿਊਨੀਸ਼ੀਆਈ ਸਰਕਾਰ ਇਸ ਮਾਮਲੇ 'ਤੇ ਤੁਰੰਤ ਚਰਚਾ ਕਰਨ ਲਈ ਇਕ ਵਫ਼ਦ ਨੂੰ ਲਿਬੀਆ ਭੇਜੇਗੀ। ਸੋਫੀਆਨ ਚੌਰਾਬੀ ਤੇ ਨਾਧਿਰ ਕਤਾਰੀ ਨਾਮਕ ਦੋ ਪੱਤਰਕਾਰਾਂ ਨੂੰ ਅੱਠ ਮਹੀਨੇ ਪਹਿਲਾ ਇਸਲਾਮਿਕ ਸਟੇਟ ਨੇ ਅਗਵਾ ਕਰ ਲਿਆ ਸੀ । ਇਸ ਖਬਰ ਨਾਲ ਉਹਨਾਂ ਦੇ ਪਰਿਵਾਰ ਵੀ ਸਦਮੇ ਵਿੱਚ ਹਨ ਅਤੇ ਅਤੇ ਸਾਥੀ ਵੀ। ਭਾਵੇਂ ਲਿਬੀਆ ਦੇ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਇਨ੍ਹਾਂ ਦੋ ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ ਇਸ ਸਮੂਹ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਗ੍ਰਿਫਤਾਰੀ ਨਾਲ ਹਮੇਸ਼ਾਂ ਲਈ ਤੁਰ ਗਏ ਪੱਤਰਕਾਰ ਕਦੇ ਵਾਪਿਸ ਨਹੀਂ ਆਉਣਗੇ।
ਇਹ ਪੱਤਰਕਾਰ ਹੀ ਹਨ ਜਿਹੜੇ ਆਪਣੇ ਸੁੱਖ ਆਰਾਮ ਨੂੰ ਤਿਆਗ ਕੇ ਲੋਕਾਂ ਲੈ ਕੰਮ ਕਰਦੇ ਹਨ। ਵੱਡੇ ਵੱਡੇ ਚੈਨਲ ਅਤੇ ਵੱਡੀਆਂ ਵੱਡੀਆਂ ਅਖਬਾਰਾਂ ਏਅਰ ਕੰਡੀਸ਼ਨਰਾਂ ਵਾਲੇ ਕਮਰਿਆਂ ਬੈਠੇ ਮਾਲਕਾਂ ਜਾਂ ਉਹਨਾਂ ਦੇ ਭਾਈਵਾਲਾਂ ਨਾਲ ਨਹੀਂ ਬਲਕਿ ਉਹਨਾਂ ਜਾਂਬਾਜ਼ ਪੱਤਰਕਾਰਾਂ ਦੇ ਸਿਰ ਹੀ ਚੱਲਦੇ ਹਨ ਜਿਹੜੇ ਮੀਂਹ ਹੋਵੇ ਜਾਂ ਨ੍ਹੇਰੀ ਇੱਕ ਫੋਨ ਆਉਂਦਿਆਂ ਹੀ ਕਵਰੇਜ ਲਈ ਨਿਕਲ ਤੁਰਦੇ ਹਨ। ਕਈ ਵਾਰ ਕਵਰੇਜ ਏਹੋ ਜਹੇ ਮਾਮਲਿਆਂ ਦੀ ਹੁੰਦੀ ਹੈ ਜਿੱਥੋਂ ਉਹ ਕਦੇ ਘਰ ਨਹੀਂ ਪਰਤਦੇ ਜਿਵੇਂ ਕਿ ਟਿਊਨੀਸ਼ੀਆ ਵਿੱਚ ਹੋਇਆ ਹੈ। ਨਿਖੇਧੀਆਂ ਹੋਣਗੀਆਂ, ਸ਼ਾਇਦ ਉਹਨਾਂ ਨੂੰ ਕੋਈ ਮੁਆਵਜ਼ਾ ਜਾਂ ਐਵਾਰਡ ਵੀ ਮਿਲ ਜਾਵੇ ਪਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦਾ ਪਿਤਾ ਕਦੇ ਨਹੀਂ ਮਿਲ ਸਕੇਗਾ। ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦਾ ਉਹ ਸਪੁੱਤਰ ਕਦੇ ਨਹੀਂ ਮਿਲੇਗਾ। ਕਿਸੇ ਪਤਨੀ ਦਾ ਸੁਆਗ, ਕਿਸੇ ਭੈਣ ਦਾ ਭਰਾ ਹਮੇਸ਼ਾਂ ਲਈ ਖੋਹ ਲਿਆ ਗਿਆ। ਆ ਰਹੀਆਂ ਖਬਰਾਂ ਮੁਤਾਬਿਕ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਹੁਣ ਸਿਰਫ ਇਹਨਾਂ ਹੱਤਿਆਵਾਂ ਦੀ ਪੁਸ਼ਟੀ ਹੀ ਹੋਈ ਹੈ। ਇਹ ਹੋਏ ਜਾਂ ਬਹੁਤ ਪਹਿਲਾਂ--ਇਹ ਗੱਲ ਜਿਆਦਾ ਮਹੱਤਵ ਨਹੀਂ ਰੱਖਦੀ ਕਿ ਇਹ ਕਤਲ ਹੁਣੇ ਜਹੇ ਹੋਏ ਜਾਂ ਬਹੁਤ ਪਹਿਲਾਂ। ਮੁੱਦਾ ਇਹ ਹੈ ਕਿ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਮੀਡੀਆ ਲਗਾਤਾਰ ਖਤਰਿਆਂ ਵਿੱਚ ਹੈ ਅਤੇ ਪਛਾਣ ਪੱਤਰ ਲੈਣ ਵਰਗੇ ਹੱਕੀ ਅਧਿਕਾਰਾਂ ਦੇ ਮਾਮਲੇ ਵਿੱਚ ਬਲੈਕਮੇਲ ਕੀਤਾ ਜਾ ਰਿਹਾ ਹੈ। ਅੱਜਕਲ੍ਹ ਸਭਿਅਕ ਯੁਗ ਗਈ। ਇਸਲਾਮਿਕ ਸਟੇਟ ਵਾਲੇ ਸਿਰ ਕਲਮ ਕਰਦੇ ਹਾਂ ਜਾਂ ਗੋਲੀ ਮਾਰ ਦੇਂਦੇ ਹਨ ਪਰ ਸਭਿਅਕ ਸਮਾਜ ਵਿੱਚ ਉਹਨਾਂ ਨੂੰ ਕਿਸੇ ਸੜਕ ਹਾਦਸੇ ਵਿੱਚ ਜਾਂ ਕਿਸੇ ਐਂਟੀ ਸੋਸ਼ਲ ਐਲੀਮੈਂਟ ਕੋਲੋਂ ਹਮਲਾ ਕਰਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਅਜਿਹੇ ਮਾਮਲੇ ਅਕਸਰ ਦੱਬੇ ਰਹਿ ਜਾਂਦੇ ਹਨ।
ਉਹਨਾਂ ਨੂੰ ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇੱਕ ਮੁਠ ਹੋਈਏ, ਇੱਕਜੁੱਟ ਹੋਈਏ। ਕਲ੍ਹ ਮਈ ਦਿਵਸ ਹੈ। ਆਓ ਕਲਮ ਦੇ ਕਿਰਤੀਆਂ ਨੂੰ ਇੱਕ ਕਰਕੇ ਸੰਕਲਪ ਕਰੀਏ ਕਿ ਅਸੀਂ ਵੀ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਹੈ।
No comments:
Post a Comment