Monday 23rd August at 03:54 PM
ਇਹ ਫੋਟੋ ਯੂਨਾਈਟਿਡ ਸਟੇਟਸ ਪੀਸ ਇੰਸੀਚਿਊਟ ਦੇ ਧੰਨਵਾਦ ਸਹਿਤ |
ਲੁਧਿਆਣਾ: 23 ਅਗਸਤ 2021: (*ਦਿਨੇਸ਼ ਸ਼ਾਰਦਾ//ਲੋਕ ਮੀਡੀਆ ਮੰਚ)::
ਅਫਗਾਨਿਸਤਾਨ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਅੰਤ ਹੋ ਗਿਆ ਹੈ। ਸਹੀ ਸ਼ਬਦਾਂ ਵਿੱਚ ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਹੈ। ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਾਰੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਅਫਗਾਨ ਨਾਗਰਿਕਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪ ਜੀ ਦੇ ਪ੍ਰਸਿੱਧ ਅਤੇ ਜ਼ਿੰਮੇਵਾਰ ਨਿਊਜ਼ ਚੈਨਲ ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤਾਂ ਤੇ ਪੂਰੀ ਨਜਰ ਰੱਖੀ ਜਾਵੇ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਦਿਨੇਸ਼ ਸ਼ਾਰਦਾ ਪਬਲਿਕ ਐਡਮਨਿਸਟਰੇਸ਼ਨ ਦੇ ਨਾਲ ਸਬੰਧਤ ਪ੍ਰੋਫੈਸਰ ਹਨ। ਜੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੋ ਤਾਂ ਉਹਨਾਂ ਦੇ ਸੰਪਰਕ ਨੰਬਰ ਹਨ:+91 98550 83264//+91 70097 51929
ਨੋਟ: ਇਹ ਲੇਖਕ ਦੇ ਨਿਜੀ ਵਿਚਾਰ ਹਨ। ਸੰਪਾਦਕ ਦਾ ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।
No comments:
Post a Comment