Related With A Social Media Post By Jaspal Jassi on Monday 25th May 2026 at 08:50 AM
ਆ ਬਤਾ ਦੇਂ ਕਿ ਤੁਮ੍ਹੇਂ ਕੈਸੇ ਜੀਆ ਜਾਤਾ ਹੈ!
ਸੋਸ਼ਲ ਮੀਡੀਆ 'ਤੇ ਵਿਚਰਦਿਆਂ: 26 ਮਈ 2026: (ਪੀਪਲਜ਼ ਮੀਡੀਆ ਲਿੰਕ)::
ਸੰਨ 1974 ਵਿੱਚ ਇੱਕ ਫਿਲਮ ਆਈ ਸੀ-ਦੋਸਤ। ਫਿਲਮ ਚੱਲ ਵੀ ਬਹੁਤ ਸੀ। ਧਰਮਿੰਦਰ, ਹੇਮਾ ਮਾਲਿਨੀ ਅਤੇ ਸ਼ਤਰੂਘਨ ਸਿਨਹਾ ਨੇ ਕਮਾਲ ਦੀ ਅਦਾਕਾਰੀ ਵੀ ਦਿਖਾਈ ਸੀ। ਇਸ ਵਿੱਚ ਇੱਕ ਗੀਤ ਦੇ ਬੋਲ ਸਨ:
ਦਿਲ ਪੇ ਸਹਿ ਕਰ ਸਿਤਮ ਕੇ ਤੀਰ ਭੀ...!
ਪਹਿਣ ਕਰ ਪਾਂਵ ਮੈਂ ਜ਼ੰਜ਼ੀਰ ਭੀ!
ਰਕਸ ਕੀਆ ਜਾਤਾ ਹੈ!
ਆ ਬਤਾ ਦੇਂ ਕਿ ਤੁਮ੍ਹੇਂ ਕੈਸੇ ਜੀਆ ਜਾਤਾ ਹੈ!
ਇਸ ਗੀਤ ਦੀ ਯਾਦ ਆਈ ਅੱਜ ਜਸਪਾਲ ਜੱਸੀ ਹੁਰਾਂ ਦੀ ਇੱਕ ਪੋਸਟ ਦੇਖ ਕੇ। ਇਹ ਪੋਸਟ ਇਥੇ ਵੀ ਸਾਂਝੀ ਕੀਤੀ ਜਾ ਰਹੀ ਹੈ। ਇਹ ਪੋਸਟ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਵੀ ਜ਼ਰੂਰ ਦੱਸਣਾ।
ਚੱਲਦੇ ਚੱਲਦੇ ਇੱਸੇ ਪੋਸਟ 'ਤੇ ਰੈਕਟਰ ਕਥੂਰੀਆ ਦੀ ਇਹ ਹਿੰਦੀ ਟਿੱਪਣੀ ਪੜ੍ਹਨ ਲਈ ਵੀ ਜ਼ਰੂਰ ਸਮਾਂ ਕੱਢਣਾ ਜੀ...! ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ>ਇਸ ਪੋਸਟ ਨੂੰ ਆਪਣੇ ਸਰਕਲਾਂ ਵੀ ਜ਼ਰੂਰ ਕਰਨਾ ਜੀ।
