ਮੀਡੀਆ ਦੀ ਮੌਜੂਦਾ ਸਥਿਤੀ ਅਤੇ ਰਣਨੀਤੀ ਬਾਰੇ ਵਿਸ਼ੇਸ਼ ਵਿਚਾਰਾਂ
ਲੁਧਿਆਣਾ: 29 ਜਨਵਰੀ 2018: (ਲੋਕ ਮੀਡੀਆ ਮੰਚ ਸਰਵਿਸ)::
ਮੀਡੀਆ ਨਾਲ ਸਬੰਧਿਤ ਬਹੁਗਿਣਤੀ ਕਿਰਤੀਆਂ ਦੀ ਸਥਿਤੀ ਅੱਜ ਵੀ ਕੋਈ ਚੰਗੀ ਨਹੀਂ। ਬਹੁਤ ਸਾਰੇ ਮੀਡੀਆ ਘਰਾਣਿਆਂ ਵਿੱਚ ਡੈਸਕ 'ਤੇ ਉਹਨਾਂ ਕੋਲੋਂ ਲਗਾਤਾਰ ਕਈ ਕਈ ਘੰਟੇ ਕੰਮ ਲਿਆ ਜਾਂਦਾ ਹੈ ਅਤੇ ਫੀਲਡ ਵਿੱਚ ਬਹੁਤਿਆਂ ਨੂੰ ਕੋਈ ਚੰਗਾ ਮਿਹਨਤਾਨਾ ਨਹੀਂ ਮਿਲਦਾ। ਪੱਤਰਕਾਰਾਂ ਦੀ ਵਰਤੋਂ ਇਸ਼ਤਿਹਾਰਾਂ ਲਈ ਵੀ ਕੀਤੀ ਜਾਂਦੀ ਹੈ ਅਤੇ ਸਰਕੂਲੇਸ਼ਨ ਦੇ ਖੇਤਰ ਵਿੱਚ ਵੀ। ਜਿਸ ਜਿਸ ਕੋਲੋਂ ਹੱਥ ਅੱਡ ਕੇ ਇਸ਼ਤਿਹਾਰ ਮੰਗਿਆ ਗਿਆ ਹੋਵੇ ਉਸ ਦੇ ਖਿਲਾਫ ਕਲਮ ਚਲਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਮੀਡੀਆ ਦੀ ਡਿਊਟੀ ਦੌਰਾਨ ਜੇ ਕਿਤੇ ਕਿਸੇ ਨਾਲ ਕੁਝ ਵਾਪਰ ਜਾਵੇ ਤਾਂ ਅਕਸਰ ਉਸਨੂੰ ਸਮਝੌਤੇ ਵਾਲਾ ਰਾਹ ਦਿਖਾਇਆ ਜਾਂਦਾ ਹੈ। ਅਫ਼ਸੋਪਸ ਹੈ ਕਿ ਪੱਤਰਕਾਰਾਂ ਦੇ ਵੱਡੇ ਵੱਡੇ ਸੰਗਠਨ ਉਹਨਾਂ ਨੂੰ ਆਪਣੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਆਪਣਾ ਮੈਂਬਰ ਨਹੀਂ ਬਣਾਉਂਦੇ ਅਤੇ ਦੂਜਿਆਂ ਟਰੇਡ ਯੂਨੀਅਨਾਂ ਵੀ ਉਹਨਾਂ ਪਿੱਛੇ ਕਿਸੇ ਅਖਬਾਰ ਜਾਂ ਚੈਨਲ ਨਾਲ ਸਬੰਧ ਵਿਗਾੜਨ ਦਾ ਖਤਰਾ ਨਹੀਂ ਉਠਾਉਂਦਿਆਂ। ਹਾਲਤ ਨਾਜ਼ੁਕ ਹੈ। ਇਸ ਬਾਰੇ ਤੁਹਾਡੇ ਅਨਮੋਲ ਵਿਚਾਰਾਂ ਨਾਲ ਕੋਈ ਚੰਗਾ ਰਸਤਾ ਲਭਿਆ ਜਾ ਸਕਦਾ ਹੈ। ਇਸ ਲਈ ਤੁਸੀਂ ਜ਼ਰੂਰ ਆਓ।
"ਪੀਪਲਜ਼ ਮੀਡੀਆ ਲਿੰਕ" ਦੀ ਇੱਕ ਜ਼ਰੂਰੀ ਮੀਟਿੰਗ 30 ਜਨਵਰੀ 2018 ਦਿਨ ਮੰਗਲਵਾਰ ਨੂੰ ਸਵੇਰੇ 10:45 ਵਜੇ ਭਾਈ ਬਾਲਾ ਚੋਂਕ ਵਿਖੇ ਸਥਿਤ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਵਾਲੇ ਪਾਰਕ ਵਿੱਚ ਹੋਵੇਗੀ। ਇਸ ਮੌਕੇ ਲੋਕਾਂ ਦੇ ਅਧਿਕਾਰਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨਾਲ ਇੱਕਜੁੱਟਤਾ ਦਰਸਾਉਣ ਦੇ ਨਾਲ ਨਾਲ ਮੀਡੀਆ ਜਗਤ ਦੀਆਂ ਮੌਜੂਦਾ ਸਥਿਤੀਆਂ ਬਾਰੇ ਵੀ ਚਰਚਾ ਹੋਵੇਗੀ ਅਤੇ ਇਸ ਸਬੰਧੀ ਕੀ ਕੀ ਕੀਤਾ ਜਾਣਾ ਜ਼ਰੂਰੀ ਹੈ ਇਸ ਬਾਰੇ ਵੀ ਵਿਚਾਰ ਹੋਵੇਗੀ। ਤੁਹਾਡੇ ਸਿਆਸੀ ਜਾਂ ਧਾਰਮਿਕ ਵਿਚਾਰ ਕੁਝ ਵੀ ਹੋਣ। ਤੁਹਾਡਾ ਸਬੰਧ ਕਿਸੇ ਵੀ ਯੂਨੀਅਨ ਜਾਂ ਕਲੱਬ ਨਾਲ ਹੋਵੇ। ਜੇ ਤੁਸੀਂ ਕਲਮਕਾਰ ਹੋ ਜਾਂ ਕੈਮਰਾਮੈਨ ਅਤੇ ਕਲਮਾਂ ਵਾਲਿਆਂ ਦੀ ਹਾਲਤ ਸੁਧਾਰਨ ਦੀ ਇੱਛਾ ਰੱਖਦੇ ਹੋ ਤਾਂ ਅਸੀਂ ਤੁਹਾਡਾ ਸਵਾਗਤ ਕਰਾਂਗੇ। ਕਲਮਾਂ ਵਾਲਿਆਂ ਦੇ ਹਿਤੈਸ਼ੀ ਵੀ ਆ ਸਕਦੇ ਹਨ।
ਸੰਪਰਕ: ਰੈਕਟਰ ਕਥੂਰੀਆ (9915322407)
No comments:
Post a Comment